ਸੰਦੀਪ ਬੈਂਸ, ਨਵਾਂਸ਼ਹਿਰ : ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਚੋਰੀ ਦਾ ਇਕ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨ ਵਿਚ ਜਸਦੀਪ ਕੁਮਾਰ ਪੁੱਤਰ ਧਰਮਵੀਰ ਸ਼ਰਮਾ ਵਾਸੀ ਪਿੰਡ ਘਟਾਰੋਂ ਥਾਣਾ ਅੌੜ ਨੇ ਦੱਸਿਆ ਕਿ ਉਹ ਬਲੱਡ ਬੈਂਕ ਰਾਹੋਂ ਰੋਡ ਨਵਾਂਸ਼ਹਿਰ ਦੇ ਨਜ਼ਦੀਕ ਰਾਜਾ ਸਟੂਡੀਓ ਵਿਖੇ ਫੋਟੋ ਗ੍ਰਾਫਰ ਦੀ ਦੁਕਾਨ ਕਰਦਾ ਹੈ। ਲੰਘੀ 30 ਜੁਲਾਈ 2022 ਨੂੰ ਸਵੇਰੇ ਕਰੀਬ 10:30 ਕੁ ਵਜੇ ਉਹ ਆਪਣਾ ਕਾਲੇ ਰੰਗ ਦਾ ਮੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਆਪਣੀ ਦੁਕਾਨ ਅੱਗੇ ਖੜ੍ਹਾ ਕਰ ਕੇ ਗਰੈਂਡ ਹੋਟਲ ਬੰਗਾ ਰੋਡ ਨਵਾਂਸ਼ਹਿਰ ਵਿਖੇ ਇਕ ਪੋ੍ਗਰਾਮ ਦੀਆਂ ਫੋਟੋ ਖਿੱਚਣ ਚਲੇ ਗਿਆ ਸੀ। ਜਦੋਂ ਸ਼ਾਮ ਨੂੰ ਕਰੀਬ 08:00 ਕੁ ਵਜੇ ਉਹ ਵਾਪਸ ਦੁਕਾਨ 'ਤੇ ਆਇਆ ਤਾਂ ਉੱਥੇ ਮੋਟਰਸਾਈਕਲ ਨਹੀਂ ਸੀ ਜਿਸ ਨੂੰ ਕੋਈ ਚੋਰ ਚੋਰੀ ਕਰ ਕੇ ਲੈ ਗਿਆ ਹੈ। ਉਸ ਨੇ ਆਪਣੇ ਪੱਧਰ 'ਤੇ ਮੋਟਰਸਾਈਕਲ ਦੀ ਭਾਲ ਹਰ ਥਾਂ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਮੁਦਈ ਵਲੋਂ ਦਿੱਤੇ ਗਏ ਬਿਆਨ 'ਤੇ ਪੁਲਿਸ ਵਲੋਂ ਅਣਪਛਾਤੇ ਚੋਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਏਐੱਸਆਈ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਨਾਂ੍ਹ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।