ਪ੍ਰਦੀਪ ਭਨੋਟ, ਨਵਾਂਸ਼ਹਿਰ : ਸਥਾਨਕ ਪੰਜਾਬ ਰੋਡਵੇਜ਼ ਦੇ ਦਫ਼ਤਰ ਅੱਗੇ ਖੜ੍ਹਾ ਮੋਟਰਸਾਈਕਲ ਚੋਰੀ ਕਰਨ ਵਾਲੇ ਵਿਅਕਤੀ ਦੇ ਖ਼ਿਲਾਫ਼ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨ ਵਿਚ ਅਸ਼ੋਕ ਕੁਮਾਰ ਪੁੱਤਰ ਕੁੰਦਨ ਲਾਲ ਵਾਸੀ ਮੁਹੱਲਾ ਲੜੋਈਆਂ, ਨਵਾਂਸ਼ਹਿਰ ਨੇ ਦੱਸਿਆ ਕਿ ਉਹ ਬੀਤੀ 03 ਸਤੰਬਰ 2021 ਨੂੰ ਆਪਣੇ ਨਿੱਜੀ ਕੰਮ ਲਈ ਆਪਣੇ ਮੋਟਰਸਾਈਕਲ ਸਪਲੈਂਡਰ 'ਤੇ ਸਵਾਰ ਹੋ ਕੇ ਰੋਡਵੇਜ਼ ਦੇ ਦਫ਼ਤਰ ਨਵਾਂਸ਼ਹਿਰ ਆਇਆ ਸੀ ਤੇ ਮੋਟਰਸਾਈਕਲ ਦਫ਼ਤਰ ਦੇ ਬਾਹਰ ਖੜ੍ਹਾ ਕਰ ਕੇ ਅੰਦਰ ਚਲੇ ਗਿਆ। ਜਦੋਂ ਉਹ ਕੁਝ ਦੇਰ ਬਾਅਦ ਦਫ਼ਤਰ ਤੋਂ ਬਾਹਰ ਆਇਆ ਤਾਂ ਉਸ ਦਾ ਮੋਟਰਸਾਈਕਲ ਉੱਥੇ ਨਹੀਂ ਸੀ। ਉਸ ਵੱਲੋਂ ਆਪਣੇ ਪੱਧਰ 'ਤੇ ਹਰ ਥਾਂ ਮੋਟਰਸਾਈਕਲ ਦੀ ਭਾਲ ਕੀਤੀ। ਪਰ ਉਸ ਦਾ ਕਿਤੇ ਵੀ ਕੋਈ ਸੁਰਾਗ ਨਹੀਂ ਮਿਲਿਆ। ਇਸ ਮਾਮਲੇ 'ਚ ਏਐੱਸਆਈ ਰਾਜਿੰਦਰ ਪਾਲ ਵੱਲੋਂ ਅਣਪਛਾਤੇ ਚੋਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।