ਰੇਸ਼ਮ ਕਲੇਰ, ਕਟਾਰੀਆਂ : ਪੰਜਾਬੀ ਗਾਇਕ ਰੇਸ਼ਮ ਸਿੰਘ ਰੇਸ਼ਮ ਵੱਲੋਂ ਡਾ. ਅੰਬੇਡਕਰ ਚੇਤਨਾ ਸੁਸਾਇਟੀ ਬੰਗਾ ਅਤੇ ਬਾਬਾ ਜਵਾਹਰ ਸਿੰਘ ਸੇਵਾ ਸੁਸਾਇਟੀ ਖਟਕੜ ਖੁਰਦ ਦੇ ਸਹਿਯੋਗ ਨਾਲ ਪਿੰਡ ਜੰਡਿਆਲਾ ਵਿਖੇ ਜਨਰਲ ਮੈਡੀਕਲ ਕੈਂਪ ਲਗਾਇਆ। ਇਸ ਕੈਂਪ ਲੈਕ. ਸ਼ੰਕਰ ਦਾਸ ਦੀ ਮਾਤਾ ਰਤਨ ਕੌਰ ਅਤੇ ਪਿਤਾ ਪ੍ਰਰੀਤਮ ਦਾਸ ਦੀ ਯਾਦ ਵਿਚ ਲਗਾਇਆ ਗਿਆ। ਕੈਂਪ ਦਾ ਉਦਘਾਟਨ ਪਿੰਡ ਦੇ 110 ਸਾਲਾ ਬਜ਼ੁਰਗ ਜੁੰਮਾ ਰਾਮ ਨੇ ਕੀਤਾ। ਇਸ ਤੋਂ ਪਹਿਲਾ ਬਹੁਜਨ ਮਹਾਂਪੁਰਸ਼ਾ ਦੇ ਅੰਦੋਲਨ ਅਤੇ ਮੌਜੂਦਾ ਹਾਲਾਤ ਤੇ ਚਰਚਾ ਕੀਤੀ ਗਈ। ਪੋ੍. ਕੁਲਵਿੰਦਰ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਵਿਚ ਲੋਕ ਤਾਨਾਸ਼ਾਹ ਮਹਿਸੂਸ ਕਰ ਰਹੇ ਹਨ। ਡਾ. ਕਸ਼ਮੀਰ ਚੰਦ, ਡਾ. ਵੇਦ ਪ੍ਰਕਾਸ਼, ਡਾ. ਸੁਖਵਿੰਦਰ ਹੀਰਾ ਨੇ ਦੱਸਿਆ ਕਿ ਸੰਵਿਧਾਨ ਨੂੰ ਦਰਕਿਨਾਰ ਕਰਕੇ ਕਾਨੂੰਨ ਪਾਸ ਕੀਤੇ ਜਾ ਰਹੇ ਹਨ। ਜਿਸ ਦੇ ਲਈ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਸੰਘਰਸ਼ ਲਈ ਤਿਆਰ ਰਹਿਣਾ ਚਾਹੀਦਾ ਹੈ। ਕੈਂਪ ਦੌਰਾਨ ਡਾ. ਕਸ਼ਮੀਰ ਚੰਦ ਡਾਇਰਕੈਟਰ ਐਮਜੇ ਲਾਈਫ ਕੇਅਰ ਹਸਪਤਾਲ ਦੀ ਸਮੁੱਚੀ ਟੀਮ ਨੇ ਮਰੀਜਾਂ ਦੀ ਜਾਂਚ ਕੀਤੀ। ਇਸ ਮੌਕੇ ਡਾ. ਅਮਰੀਕ ਸਿੰਘ, ਡਾ. ਸੁਖਵਿੰਦਰ ਹੀਰਾ, ਡਾ. ਨਵਨੀਤ ਸਹਿਗਲ, ਡਾ. ਵੇਦ ਪ੍ਰਕਾਸ਼ ਅੱਖਾਂ ਦੇ ਮਾਹਿਰ ਨੇ ਕੈਂਪ ਦੌਰਾਨ ਮਰੀਜਾਂ ਦੀ ਜਾਂਚ ਕੀਤੀ। ਇਸ ਮੌਕੇ 273 ਮਰੀਜ਼ਾਂ ਦੀ ਜਾਂਚ ਕਰਕੇ ਦਵਾਈ ਦਿੱਤੀ ਗਈ। ਲੈਕ. ਸ਼ੰਕਰ ਦਾਸ ਨੇ ਕਿਹਾ ਕਿ ਅਜਿਹੇ ਕੈਂਪ ਭਵਿੱਖ ਵਿਚ ਵੀ ਜਾਰੀ ਰਹਿਣਗੇ। ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਜੰਡਿਆਲਾ ਨੇ ਲੈਕ. ਸ਼ੰਕਰ ਦਾਸ, ਸਮੂਹ ਡਾਕਟਰਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਬਲਵਿੰਦਰ ਭਟੋਆ, ਜੀਵਨ, ਮੋਹਨ ਮਾਹੀ, ਅਵਤਾਰ ਮਾਹੀ, ਹਰਜਿੰਦਰ ਸਿੰਘ, ਸੁਰਿੰਦਰ ਮੋਹਨ, ਹਰਬਲਾਸ ਬੰਗਾ, ਪਿ੍ਰਤਪਾਲ ਸਿੰਘ, ਨਿਤਿਨ ਅਰੋੜਾ, ਮੋਹਨ ਬੀਕਾ, ਸੁਰੇਸ਼ ਕਰਨਾਣਾ, ਰਾਕੇਸ਼ ਮਾਹੀ, ਮਨਜੀਤ ਕੌਰ, ਸੁਖਵਿੰਦਰ ਗੋਬਿੰਦਪੁਰ, ਅਜੇ ਕੁਮਾਰ ਮਾਹੀ, ਸੁਭਾਸ਼ ਚੰਦਰ, ਪ੍ਰਧਾਨ ਬਾਲ ਕ੍ਰਿਸ਼ਨ , ਤਾਰਾ ਪੰਚ, ਸਰਪੰਚ ਇੰਦਰਜੀਤ ਸਿੱਧੂ, ਜਗੀਰੀ ਸਾਬਕਾ ਪੰਚ, ਗੁਰਨਾਮ ਬੰਗਾ, ਹਰਿ ਕਰਿਸ਼ਨ ਲਾਡੀ, ਪੇ੍ਮ ਸਿੰਘ ਸੂਰਾਪੁਰੀ, ਲੈਕ. ਸੁਭਾਸ਼ ਸੱਲਵੀ, ਪਿੰ੍. ਸੰਤੋਸ਼ ਦਾਸ, ਜਸਵੀਰ ਸਿੰਘ ਡੀਓ, ਮਾ. ਗੁਰਮੁੱਖ ਆਦਿ ਹਾਜ਼ਰ ਸਨ। ਮੰਚ ਸੰਚਾਲਨ ਦੀ ਭੂਮਿਕਾ ਮਾ. ਹਰਬਲਾਸ ਬੰਗਾ ਨੇ ਬਾਖੂਬੀ ਨਿਭਾਈ।