ਜਤਿੰਦਰ ਕਲੇਰ, ਕਾਠਗੜ੍ਹ : ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲੈ ਕੇ ਵਾਪਸ ਕਾਠਗੜ੍ਹ ਵਿਖੇ ਪਰਤਣ 'ਤੇ ਕਾਂਵੜ ਮੰਡਲੀ ਦਾ ਇਲਾਕਾ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬੀਤੀ 17 ਜੁਲਾਈ ਨੂੰ ਕਾਠਗੜ੍ਹ ਸ਼ਿਵ ਕਾਂਵੜ ਮੰਡਲੀ ਜੀਵਨਪਾਲ ਕਪਿਲਾ ਦੀ ਅਗਵਾਈ 'ਚ ਹਰਿ ਕੀ ਪੌੜ੍ਹੀ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲੈਣ ਲਈ ਗਏ ਸੀ ਅਤੇ ਇਸ ਮੰਡਲੀ 'ਚ ਸ਼ਿਵ ਭਗਤ ਕਾਂਵੜ ਵਿਚ ਗੰਗਾ ਜਲ ਭਰ ਕੇ 18 ਜੁਲਾਈ ਨੂੰ ਵਾਪਸ ਚੱਲ ਪਏ ਸਨ ਜੋ ਪੈਦਲ ਚਲਦੇ ਅਤੇ ਭੋਲੇ ਸ਼ੰਕਰ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਵਾਪਸ ਕਾਠਗੜ੍ਹ ਵਿਖੇ ਪਹੁੰਚੇ। ਕਾਂਵੜ ਮੰਡਲੀ ਦੇ ਵਾਪਸ ਪਹੁੰਚਣ 'ਤੇ ਵਿਸ਼ੇਸ਼ ਤੌਰ 'ਤੇ ਸਰਪੰਚ ਗੁਰਨਾਮ ਸਿੰਘ ਚਾਹਲ, ਸਾਬਕਾ ਸਰਪੰਚ ਜੋਗਿੰਦਰਪਾਲ ਦੱਤ, ਸਾਬਕਾ ਸਰਪੰਚ ਸੁਭਾਸ਼ ਆਨੰਦ, ਰਿਟਾ. ਬੈਂਕ ਮੁਲਾਜ਼ਮ ਰਾਮ ਕੁਮਾਰ, ਮਾਰਕੀਟ ਪ੍ਰਧਾਨ ਰਾਜ ਕੁਮਾਰ ਆਨੰਦ, ਆਰ. ਕੇ ਸਵੀਟਸ, ਕਮਲ ਆਨੰਦ, ਪਾਲਾ ਕਪਿਲਾ, ਪੰ. ਸੁਭਾਸ਼ ਸ਼ਰਮਾ, ਸੇਵਾਮੁਕਤ ਮਾ. ਚਮਨ ਲਾਲ, ਮਾ. ਜੋਗਿੰਦਰਪਾਲ, ਗੁਲਸ਼ਨ ਜੋਸ਼ੀ, ਲਾਡੀ ਸ਼ਰਮਾ, ਸੇਵਾਦਾਰ ਵਿਸ਼ਨੂੰ ਭੰਡਾਰੀ ਵੱਲੋਂ ਸਵਾਗਤ ਕੀਤਾ ਗਿਆ। ਕਾਂਵੜ ਮੰਡਲੀ ਵੱਲੋਂ ਪਵਿੱਤਰ ਗੰਗਾ ਜਲ ਨਾਲ ਸ਼ਿਵ ਦੀ ਦਾ ਅਭਿਸ਼ੇਕ ਕਰਕੇ ਵਿਸ਼ਾਲ ਭੰਡਾਰਾ ਵਰਤਾਇਆ ਗਿਆ।