ਨਰਿੰਦਰ ਮਾਹੀ, ਬੰਗਾ : ਪੀਐੱਸਈਬੀ ਇੰਪਲਾਈਜ਼ ਜੁਆਇੰਟ ਫੋਰਮ ਦਾ ਵਫ਼ਦ ਪਾਵਰ ਮੈਨੇਜਮੈਂਟ ਕੋਲੋਂ 07 ਜੂਨ ਨੂੰ ਹੋਈ ਮੀਟਿੰਗ ਦੇ ਫੈਸਲਿਆਂ ਨੂੰ ਲਾਗੂ ਕਰਵਾਉਣ ਲਈ ਇੰਜ: ਗੋਪਾਲ ਸ਼ਰਮਾ ਡਾਇਰੈਕਟਰ ਵਣਜ ਨੂੰ ਮਿਲਿਆ। ਜਿਸ ਵਿਚ ਬੀਐੱਸ.ਗੁਰਮ ਡਿਪਟੀ ਸਕੱਤਰ ਲੇਬਰ ਅਤੇ ਵੈੱਲਫੇਅਰ ਅਤੇ ਜੁਆਇੰਟ ਫੋਰਮ ਵੱਲੋਂ ਕਰਮ ਚੰਦ ਭਾਰਦਵਾਜ ਕੁਲਦੀਪ ਸਿੰਘ ਖੰਨਾ, ਬਲਦੇਵ ਸਿੰਘ ਮੰਢਾਲੀ, ਅਵਤਾਰ ਸਿੰਘ ਕੈਂਥ, ਸੁਖਵਿੰਦਰ ਸਿੰਘ ਦੁੰਮਨਾ, ਰਾਮ ਲੁਭਾਇਆ, ਹਰਜੀਤ ਸਿੰਘ, ਜਗਜੀਤ ਸਿੰਘ ਕੋਟਲੀ, ਬਲਵਿੰਦਰ ਸਿੰਘ ਸੰਧੂ, ਸੁਖਵਿੰਦਰ ਸਿੰਘ ਚਾਹਲ, ਨਛੱਤਰ ਸਿੰਘ ਰਣੀਆ, ਜਗਦੀਪ ਸਿੰਘ ਸਹਿਗਲ ਅਤੇ ਗੁਰਪਿਆਰ ਸਿੰਘ ਆਦਿ ਸਾਥੀ ਸ਼ਾਮਲ ਹੋਏ। ਮੀਟਿੰਗ 'ਚ ਇੰਜੀ: ਗੋਪਾਲ ਸ਼ਰਮਾ ਵੱਲੋਂ ਵਫਦ ਨੂੰ ਭਰੋਸਾ ਦਿਵਾਇਆ ਕਿ 7 ਜੂਨ ਦੀ ਮੀਟਿੰਗ ਦੇ ਫੈਸਲੇ ਜਲਦੀ ਲਾਗੂ ਕੀਤੇ ਜਾਣਗੇ। ਉਨ੍ਹਾਂ ਚੇਅਰਮੈਨ ਨਾਲ ਮੁਲਾਜ਼ਮਾਂ ਦੇ ਮਸਲਿਆਂ ਦੇ ਹੱਲ ਲਈ 23 ਜੂਨ ਨੂੰ ਮੰਗ ਪੱਤਰ ਤੇ ਵਿਸਥਾਰਤ ਮੀਟਿੰਗ ਕਰਵਾਉਣ ਦਾ ਭਰੋਸਾ ਦਿਵਾਇਆ, ਜਿਸ ਵਿਚ ਤਨਖਾਹ ਸਕੇਲਾਂ ਸਬੰਧੀ ਮੁਲਾਜ਼ਮਾਂ ਦੀਆਂ ਤਨਖਾਹਾਂ 'ਚੋਂ ਕਟੌਤੀ ਬੰਦ ਕਰਨ ਲਈ ਫੌਰੀ ਸੀਐੱਮਡੀ ਸਾਹਿਬ ਨਾਲ ਵਿਚਾਰ ਕੇ ਹਦਾਇਤਾਂ ਜਾਰੀ ਕਰ ਦਿੱਤੀਆ ਜਾਣਗੀਆਂ। ਇਸ ਤੋਂ ਇਲਾਵਾ ਮੁਲਾਜ਼ਮਾਂ ਦੀਆਂ ਬਦਲੀਆਂ, ਤਰੱਕੀਆਂ ਅਤੇ ਪੋਸਟਾਂ ਖਤਮ ਕਰਨ ਸਬੰਧੀ ਗਰਿਡ ਸਬ ਸਟੇਸ਼ਨ ਦੀ ਤੇ ਮੁਲਾਜ਼ਮਾਂ ਦੀ ਸੁਰੱਖਿਆ ਲਈ ਪੁੱਖਤਾ ਪ੍ਰਬੰਧ ਕੀਤੇ ਜਾਣਗੇ। ਗਰਿਡ ਸਬ ਸਟੇਸ਼ਨਾਂ ਤੇ ਐਪ ਸਬੰਧੀ ਡਿਊਟੀਆਂ ਬਾਰੇ ਵਿਚਾਰਿਆ ਜਾਵੇਗਾ। ਬਦਲੀਆਂ ਸਬੰਧੀ ਇਕਸਾਰ ਨੀਤੀ ਅਪਨਾਈ ਜਾਵੇਗੀ। ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ 15 ਘੱਟੋਂ ਘੱਟ ਵਾਧਾ ਸਮੂਹ ਕਰਮਚਾਰੀਆਂ ਤੇ ਲਾਗੂ ਕਰਨ, ਸੀਆਰਏ 293/19, 294/19 ਅਤੇ 296/19 ਰਾਹੀਂ ਭਰਤੀ ਕੀਤੇ ਕਰਮਚਾਰੀਆਂ ਉਪਰ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਵਿੱਤ ਸਰਕੂਲਰ 10/2022 ਸਬੰਧੀ ਬਣਦੀ ਰਿਕਵਰੀ ਤੇ ਰੋਕ ਲਗਾਉਣ ਸਬੰਧੀ ਪੱਤਰ ਮੌਕੇ 'ਤੇ ਡਾਇਰੈਕਟਰਨੂੰ ਦੇ ਕੇ ਫੌਰੀ ਕਾਰਵਾਈ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਜੇਕਰ ਮੰਗ ਪੱਤਰ ਤੇ ਮੀਟਿੰਗ ਅਨੁਸਾਰ ਹੋਏ ਫੈਸਲੇ 23 ਜੂਨ ਤੱਕ ਮੀਟਿੰਗ ਦੇ ਕੇ ਲਾਗੂ ਨਾ ਕੀਤੇ ਤਾਂ ਜੁਆਇੰਟ ਫੋਰਮ ਨੂੰ ਮਜ਼ਬੂਰਨ ਸੰਘਰਸ ਦਾ ਰੁੱਖ ਅਖਤਿਆਰ ਕਰਨਾ ਪਵੇਗਾ, ਜਿਸ ਦੀ ਜ਼ਿੰਮੇਵਾਰੀ ਮੈਨੇਜਮੈਂਟ ਦੀ ਹੋਵੇਗੀ।