ਪੱਤਰ ਪ੍ਰਰੇਰਕ, ਕਾਠਗੜ੍ਹ : ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਸੁਨੀਤਾ ਚੌਧਰੀ ਅਕਾਲੀ ਵਰਕਰਾਂ ਦੇ ਇਕ ਵਫਦ ਦੇ ਨਾਲ ਬਿਕ੍ਰਮਜੀਤ ਸਿੰਘ ਮਜੀਠੀਆ ਨਾਲ ਮਿਲੇ। ਇਸ ਦੌਰਾਨ ਉਨ੍ਹਾਂ ਬਲਾਚੌਰ ਹਲਕੇ ਦੀ ਸਮੱਸਿਆਵਾਂ ਅਤੇ ਵਿਕਾਸ ਸਬੰਧੀ ਮਜੀਠਿਆ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਬਿਕ੍ਰਮਜੀਤ ਸਿੰਘ ਮਜੀਠਿਆ ਨੂੰ ਬਸਪਾ ਦੇ ਨਾਲ ਗਠਜੋੜ 'ਤੇ ਵਧਾਈ ਵੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਦੇ ਲੋਕ ਬਹੁਤ ਹਿਤਾਸ਼ ਹਨ, ਉਹ ਬਦਲਾਅ ਚਾਹੁੰਦੇ ਹਨ। ਪੰਜਾਬ ਵਿੱਚ ਜੰਗਲ ਦਾ ਰਾਜ ਹੈ। ਲੋਕਾਂ ਨੂੰ ਸਿਰਫ ਅਕਾਲੀ ਦਲ ਤੋਂ ਹੀ ਉਮੀਦਾਂ ਹਨ, ਕਿਉਂਕਿ ਅਕਾਲੀ ਦਲ ਨੇ ਹੀ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਰੱਖਿਆ ਕੀਤੀ ਹੈ। ਅੰਤ ਵਿਚ ਉਨ੍ਹਾਂ ਭਰੋਸਾ ਦਿਵਾਇਆ ਕਿ ਅਕਾਲੀ ਬਸਪਾ ਗਠਜੋੜ ਦਾ ਉਮੀਦਵਾਰ ਬਲਾਚੌਰ ਇਲਾਕੇ ਤੋਂ ਭਾਰੀ ਬਹੁਮਤ ਨਾਲ ਜਿੱਤ ਪ੍ਰਰਾਪਤ ਕਰੇਗਾ। ਇਸ ਲਈ ਅਕਾਲੀ ਵਰਕਰਾਂ ਨੇ ਹੁਣ ਤੋਂ ਹੀ ਦਿਨ ਰਾਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਹਨੀ ਟੌਸਾ ਕੌਮੀ ਜਨਰਲ ਸਕੱਤਰ ਯੂਥ ਅਕਾਲੀ ਦਲ ਅਤੇ ਹੋਰ ਭਾਰੀ ਸੰਖਿਆ 'ਚ ਵਰਕਰ ਮੌਜੂਦ ਰਹੇ।