ਸਟਾਫ ਰਿਪੋਰਟਰ, ਰੂਪਨਗਰ : ਪੰਤਾਜਲੀ ਯੌਗ ਸੰਮਤੀ ਰੂਪਨਗਰ ਦੇ ਉਘੇ ਯੌਗਾ ਅਚਾਰਿਆ ਅਤੇ ਸਾਬਕਾ ਪਿ੍ਰੰਸੀਪਲ ਰਸ਼ਪਾਲ ਸਿੰਘ ਰਾਣਾ ਵਲੋਂ ਵੱਖ-ਵੱਖ ਪਿੰਡਾਂ 'ਚ ਕੋਰੋਨਾ ਮਹਾਮਾਰੀ ਦੋਰਾਨ ਸਮਾਜ ਪ੍ਰਤੀ ਚੰਗੀਆਂ ਸੇਵਾਵਾ ਦੇਣ ਦੇ ਬਦਲੇ ਉਪਰੋਕਤ ਸੰਸਥਾ ਵਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਨੂਰਪੁਰ ਬੇਦੀ ਵਿਖੇ ਪੱਤਰਕਾਰ ਪਵਨ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਉਨਾਂ ਨੇ ਆਪਣੇ ਸਬੋਧਨ 'ਚ ਕਿਹਾ ਕਿ ਅੱਜ ਪੂਰਾ ਦੇਸ਼ ਕੋਰੋਨਾ ਮਹਾਮਾਰੀ ਨਾਲ ਬੁਰੀ ਤਰ੍ਹਾਂ ਹੀ ਝੂਜ ਰਿਹਾ ਹੈ। ਇਸ ਅੌਖੀ ਘੜੀ 'ਚ ਚੰਗੀਆਂ ਸੇਵਾਵਾਂ ਦੇਣ ਵਾਲੇ ਪੱਤਰਕਾਰ, ਸਮਾਜ ਸੇਵੀ ਤੇ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸੰਸਥਾ ਨੇ ਵਿਸ਼ੇਸ਼ ਤੌਰ ਸਨਮਾਨਿਤ ਕਰ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਜਾ ਰਹੀ ਹੈ। ਇਸ ਮੌਕੇ ਹਰਦੀਪ ਸਿੰਘ ਢੀਂਡਸਾ ਪ੍ਰਧਾਨ, ਡਾ. ਅਵਿਨਾਸ਼ ਸ਼ਰਮਾ, ਕੁਲਦੀਪ ਸ਼ਰਮਾ, ਤਰਨਜੀਤ ਬੈਂਸ, ਪਰਮਜੀਤ ਸਿੰਘ ਅਬਿਆਣਾ, ਅਜੇ ਪੁਰੀ, ਜੀਵਨ ਕੁਮਾਰ, ਅਮਰਜੀਤ ਸਿੰਘ ਬੱਬੀ, ਅਜੇ ਕੁਮਾਰ, ਰਾਜਕੁਮਾਰ ਰਾਜੂ ਤੇ ਹੋਰ ਹਾਜ਼ਰ ਸਨ।