ਜਗਤਾਰ ਮਹਿੰਦੀਪੁਰੀਆ, ਬਲਾਚੌਰ : ਪਿੰਡ ਕੰਗਣਾ ਬੇਟ ਵਿਖੇ 6ਵਾਂ ਖ਼ੂਨਦਾਨ ਅਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਪੰਚਾਇਤ ਘਰ ਕੰਗਣਾ ਬੇਟ ਵਿਖੇ ਲਗਾਇਆ। ਜਿਸ ਦਾ ਉਦਘਾਟਨ ਆਪ ਦੇ ਜ਼ਿਲ੍ਹਾ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਵੱਲੋਂ ਕੀਤਾੇ ਗਿਆ। ਉਨਾਂ੍ਹ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿਣ ਲਈ ਨੌਜਵਾਨਾਂ ਨੂੰ ਇਸ ਤਰਾਂ੍ਹ ਦੇ ਕਾਰਜਾਂ 'ਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਉਪਰੰਤ ਸੁਨੀਤਾ ਚੈਰੀਟੇਬਲ ਹਸਪਤਾਲ ਤੋਂ ਡਾ. ਸੁਨੀਤਾ ਸ਼ਰਮਾ ਨੇ ਕਿਹਾ ਕਿ ਮਨੁੱਖੀ ਜੀਵਨ ਜਿੱਥੇ ਨੈਤਿਕ ਕਦਰਾਂ ਕੀਮਤਾਂ ਤੇ ਟਿਕਿਆ ਹੈ, ਉੱਥੇ ਸਮਾਜਿਕ ਜ਼ਿੰਮੇਵਾਰੀਆਂ ਵੀ ਨਰੋਏ ਸਮਾਜ ਦੀ ਸਿਰਜਨਾ ਵਿਚ ਅਹਿਮ ਰੋਲ ਨਿਭਾਉਂਦੀਆਂ ਹਨ। ਕੈਂਪ 'ਚ ਗੁਰੂ ਕਿਰਪਾ ਬਲੱਡ ਸੈਂਟਰ ਬਿਜੇਂਦਰਾ ਹਸਪਤਾਲ ਦੀ ਟੀਮ ਰੋਪੜ ਵੱਲੋਂ ਖੂਨ ਇਕੱਤਰ ਕੀਤਾ। ਹਵਾਲਦਾਰ ਜਗੀਰ ਸਿੰਘ ਕੰਗਣਾ ਬੇਟ, ਕਸ਼ਮੀਰ ਸਿੰਘ ਿਢੱਲੋਂ ਸਮੇਤ 22 ਵਿਅਕਤੀ ਵੱਲੋਂ ਖ਼ੂਨਦਾਨ ਕੀਤਾ। ਲਗਪਗ 150 ਤੋਂ ਜ਼ਿਆਦਾ ਅੱਖਾਂ ਦੇ ਮਰੀਜ਼ਾਂ ਦੀ ਜਾਂਚ ਡਾ. ਨਵਜੋਤ ਸਿੰਘ ਵੱਲੋਂ ਕੀਤੀ ਅਤੇ 105 ਦੇ ਕਰੀਬ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਦਿੱਤੀਆਂ ਗਈਆਂ। ਇਸ ਮੌਕੇ ਬੀੜ ਸੁਸਾਇਟੀ ਦੇ ਚੇਅਰਮੈਨ ਅਮਨ ਵਰਮਾ, ਦਵਿੰਦਰ ਧੀਮਾਨ, ਕਸ਼ਮੀਰ ਸਿੰਘ ਿਢੱਲੋਂ, ਸਰਪੰਚ ਅਵਤਾਰ ਸਿੰਘ ਅਤੇ ਸਮੂਹ ਪਿੰਡ ਵਾਸੀ ਮੌਜੂਦ ਸਨ।