ਤਜਿੰਦਰ ਜੋਤ, ਬਲਾਚੌਰ

ਪਿਛਲੇ ਸੌ ਦਿਨ ਤੋਂ ਟੋਲ ਪਲਾਜ਼ਾ ਮਜਾਰੀ ਵਿਖੇ ਚੱਲ ਰਿਹਾ ਰੋਸ ਧਰਨਾ ਜਾਰੀ। ਸੰਯੁਕਤ ਮੋਰਚਾ ਗਣਤੰਤਰ ਦਿਵਸ ਮੌਕੇ ਰਾਜਧਾਨੀ ਵਿਖੇ ਕੀਤੀ ਜਾ ਰਹੀ ਟਰੈਕਟਰ ਪਰੇਡ ਦੀਆਂ ਤਿਆਰੀਆਂ ਵੀ ਆਰੰਭੀ ਬੈਠਾ ਹੈ। ਪਿੰਡ ਅਟਾਲ ਮਜਾਰਾ ਤੋਂ ਅੱਜ ਪਿਆਰਾ ਸਿੰਘ ਬੈਂਸ ਦੀ ਅਗਵਾਈ 'ਚ ਤਿੰਨ ਟਰੈਕਟਰ-ਟਰਾਲੀਆਂ ਦਿੱਲੀ ਟਰੈਕਟਰ ਪਰੇਡ ਵਿਚ ਸ਼ਾਮਲ ਹੋਣ ਲਈ ਟੋਲ ਪਲਾਜ਼ਾ ਤੋਂ ਰਵਾਨਾ ਹੋਈਆਂ। ਜਿਸ ਵਿਚ ਜੋਗਾ ਸਿੰਘ ਹੀਰ, ਜਗਤਾਰ ਸਿੰਘ ਬੈਂਸ, ਜੋਗਿੰਦਰ ਸਿੰਘ ਅਟਵਾਲ, ਹਰਪ੍ਰਰੀਤ ਸਿੰਘ ਬੈਂਸ, ਸਰਬਜੀਤ ਸਿੰਘ ਬੈਂਸ ਸੁਖਦੇਵ ਸਿੰਘ ਬੈਂਸ, ਗੁਰਜੀਤ ਸਿੰਘ, ਗੁਰਪ੍ਰਰੀਤ ਸਿੰਘ ਬੈਂਸ, ਦਲਜੀਤ ਸਿੰਘ ਬੈਂਸ ਸਮੇਤ ਅਨੇਕਾ ਕਿਸਾਨ ਆਗੂ ਅਤੇ ਸਮਰੱਥਕ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ 26 ਜਨਵਰੀ ਨੂੰ ਮਨਾਏ ਜਾ ਰਹੇ ਗਣਤੰਤਰ ਦਿਵਸ ਮੌਕੇ ਦਿੱਲੀ ਦੀਆਂ ਸੜਕਾਂ 'ਤੇ ਕੱਿਢਆ ਜਾਣ ਵਾਲਾ ਟਰੈਕਟਰ ਮਾਰਚ ਬੀਜੇਪੀ ਸਰਕਾਰ ਦੀਆਂ ਜੜ੍ਹਾਂ ਹਿੱਲਾ ਦੇਵੇਗਾ। ਇਸ ਦੌਰਾਨ ਰੋਸ ਮਾਰਚ ਵਿਚ ਹਾਜ਼ਰ ਲੋਕਾਂ ਨੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।

ਬੀਤੇ ਦਿਨ ਸਿਆਸੀ ਧਿਰ ਵੱਲੋਂ ਵੀ ਕੱਢੀ ਟਰੈਕਟਰ ਰੈਲੀ

ਟੋਲ ਪਲਾਜਾ ਮਜਾਰੀ ਤੋਂ ਸ਼ਨੀਵਾਰ ਨੂੰ ਕੱਢੀ ਜਾ ਰਹੀ ਟਰੈਕਟਰ ਰੈਲੀ ਦੀ ਭਿਣਕ ਜਦੋਂ ਬੀਤੇ ਦਿਨ ਜਦ ਸਥਾਨਕ ਸ਼ਹਿਰ ਦੀਆਂ ਕੁਝ ਸਿਆਸੀ ਪਾਰਟੀਆਂ ਨੂੰ ਮਿਲੀ ਤਾਂ ਉਨ੍ਹਾਂ ਵੱਲੋਂ ਸ਼ੁੱਕਰਵਾਰ ਦੀ ਸਵੇਰ ਨੂੰ ਹੀ ਰੈਲੀ ਕੱਢਣ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਅਤੇ ਵੇਖਦੇ ਹੀ ਵੇਖਦੇ ਸਿਆਸੀ ਧਿਰਾ ਦੇ ਮੋਹਤਬਰਾਂ ਵੱਲੋਂ ਵੱਡੀ ਗਿਣਤੀ 'ਚ ਟਰੈਕਟਰਾਂ ਦਾ ਕਾਫਲਾ ਤਿਆਰ ਕਰ ਲਿਆ। ਜਾਣਕਾਰੀ ਅਨੁਸਾਰ ਸਿਆਸੀ ਆਗੂਆਂ ਵੱਲੋਂ ਕੱਢੀ ਸ਼ੁੱਕਰਵਾਰ ਦੀ ਰੈਲੀ 'ਚ ਉਸ ਵੇਲੇ ਸਥਿਤੀ ਹਾਸੋਹੀਣੀ ਹੋ ਗਈ। ਜਦੋਂ ਕੁਝ ਇਕ ਟਰੈਕਟਰ ਡਰਾਇਵਰਾਂ ਨੇ ਰੈਲੀ 'ਚ ਸ਼ਾਮਲ ਹੋਣ ਲਈ ਤੇਲ ਦੀਆਂ ਟੈਕੀਆਂ ਤਾਂ ਭਰਵਾ ਲਈਆਂ ਪਰ ਉਹ ਰੈਲੀ ਦੌਰਾਨ ਅੱਖ ਬਚਾਕੇ ਯੂ ਟਰਨ ਲੈਂਦੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਜਿਸ ਤੋਂ ਇਹ ਗੱਲ ਜਰੂਰ ਸਾਹਮਣੇ ਆਈ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਭਾਵੇਂ ਕਿਸਾਨ ਓਪਰੇ ਮਨੋ੍ਹ ਸਿਆਸੀ ਪਾਰਟੀਆਂ ਨਾਲ ਵਿਖਾਵੇ ਤਾਂ ਹੋ ਸਕਦੇ ਹਨ। ਪਰ ਉਹ ਅੰਦਰੋਂ ਗਤੀ ਕਿਸਾਨ ਜਥੇਬੰਦੀਆਂ ਦੀਆਂ ਹਦਾਇਤਾ ਦੀ ਪਾਲਣਾ ਕਰਦਿਆ ਇਸ ਸੰਘਰਸ਼ ਨੂੰ ਜਿੱਤ ਦੇ ਮੁਕਾਮ ਤੱਕ ਪਹੁੰਚਾਉਣ ਲਈ ਪੂਰੀ ਤਰ੍ਹਾਂ ਨਾਲ ਇੱਕਜੁੱਟ ਹਨ।