ਰਮੇਸ਼ ਸ਼ਰਮਾ, ਨਵਾਂਸ਼ਹਿਰ : ਜ਼ਿਲ੍ਹੇ 'ਚ ਅੱਜ 5 ਕੋਰੋਨਾ ਪਾਜ਼ੇਟਿਵ ਕੇਸ ਆਏ ਹਨ ਪਰ ਅੱਜ ਕਿਸੇ ਦੀ ਮੌਤ ਨਾ ਹੋਣ ਕਾਰਨ ਲੋਕਾਂ ਨੂੰ ਰਾਹਤ ਮਿਲੀ ਹੈ। ਉਨਾਂ੍ਹ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਬਲਾਕ ਨਵਾਂਸ਼ਹਿਰ 'ਚ 0, ਰਾਹੋਂ-0, ਬੰਗਾ-1, ਸੁੱਜੋਂ-1, ਮੁਜ਼ੱਫਰਪੁਰ-1, ਮੁਕੰਦਪੁਰ-0, ਬਲਾਚੌਰ-1, ਸੜੋਆ-1 ਕੋਰੋਨਾ ਕੇਸ ਆਏ ਹਨ। ਉਨਾਂ੍ਹ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤਕ 528556 ਲੋਕਾਂ ਦੇ ਕੋਰੋਨਾ ਟੈੱਸਟ ਕੀਤੇ ਜਾ ਚੁੱਕੇ ਹਨ। ਜਿਸ 'ਚੋਂ 13683 ਕੋਰੋਨਾ ਪਾਜ਼ੇਟਿਵ ਆਏ ਹਨ। ਇਨਾਂ੍ਹ 'ਚੋਂ 13198 ਮਰੀਜ ਠੀਕ ਹੋਏ ਹਨ। ਜਦਕਿ 409 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਆਰਟੀ ਪੀਸੀਆਰ ਤਹਿਤ 388049 ਟੈਸਟ ਕੀਤੇ ਗਏ ਹਨ। ਇਸੇ ਤਰ੍ਹਾਂ ਆਰਏਟੀ ਤਹਿਤ 139813 ਟੈਸਟ ਕੀਤੇ ਗਏ। ਟਰੂਨੈਟ ਤਹਿਤ 694 ਟੈਸਟ ਕੀਤੇ ਗਏ ਹਨ। ਇਸ ਤੋਂ ਇਲਾਵਾ 0 ਦੀ ਟੈੱਸਟ ਰਿਪੋਰਟ ਹਾਲੇ ਆਉਣੀ ਬਾਕੀ ਹਨ। ਜ਼ਿਲ੍ਹਾ ਹਸਪਤਾਲ 'ਚ 0, ਰਾਜਾ ਹਸਪਤਾਲ -0, ਆਈਵੀ ਹਸਪਤਾਲ-1, ਪੀਆਈਐੱਮਐੱਸ ਜਲੰਧਰ-1, ਡੀਐੱਮਸੀ ਲੁਧਿਆਣਾ-0, ਕੁੱਲ ਹਸਪਤਾਲ 'ਚ ਦਾਖਲ 2 ਮਰੀਜ਼ ਜ਼ੇਰੇ ਇਲਾਜ ਹਨ। ਉਨਾਂ੍ਹ ਦੱਸਿਆ ਕਿ 74 ਨੂੰ ਹੋਮ ਆਈਸੋਲੇਸ਼ਨ ਕੀਤਾ ਗਿਆ ਹੈ। ਕੁਲ ਐਕਟਿਵ ਕੇਸ 76 ਹਨ। ਜਦਕਿ 26 ਦੇ ਅੱਜ ਆਰਟੀਪੀਸੀਆਰ ਅਤੇ ਆਰਏਟੀ ਟੈਸਟ ਕੀਤੇ ਗਏ ਹਨ।