ਪੱਤਰ ਪੇ੍ਰਰਕ, ਮੁਕੰਦਪੁਰ : ਰਾਜਾ ਸਾਹਿਬ ਮੈਮੋਰੀਅਲ ਚੈਰੀਟੇਬਲ ਟਰੱਸਟ ਹਸਪਤਾਲ ਮਜਾਰਾ ਨੌ ਆਬਾਦ ਵਿਖੇ ਪ੍ਰਵਾਸੀ ਭਾਰਤੀਆਂ ਤੇ ਦਾਨ ਵੀਰਾਂ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਸਬੰਧੀ ਟਰੱਸਟ ਦੇ ਚੇਅਰਮੈਨ ਪਰਮਜੀਤ ਕੌਰ ਸ਼ੇਰ ਗਿੱਲ ਨੇ ਦੱਸਿਆ ਕੀ ਇਹ ਕੈਂਪ ਧੰਨ ਧੰਨ ਮਹੰਤ ਪੂਰਨ ਦਾਸ ਨੂੰ ਸਮਰਪਿਤ 4 ਦਿਨਾਂ ਜਨਰਲ ਮੈਡੀਕਲ ਕੈਂਪ ਹੈ। ਕੈਂਪ ਦੇ ਪਹਿਲੇ ਦਿਨ ਡਾ. ਮਧੂ ਸੂਦ ਨੇ ਵੱਲੋਂ 492 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਅੱਖਾਂ ਦੇ ਆਪਰੇਸ਼ਨ ਲਈ ਕਾਫੀ ਮਰੀਜ਼ਾਂ ਨੂੰ ਚੁਣਿਆ ਗਿਆ ਅਤੇ ਬਾਕੀ ਮਰੀਜਾਂ ਨੂੰ ਜ਼ਰੂਰਤ ਅਨੁਸਾਰ ਦਵਾਈ ਦਿੱਤੀ ਗਈ। ਉਨਾਂ੍ਹ ਦੱਸਿਆ ਕਿ ਕੈਂਪ ਵਿਚ ਕਿਸੇ ਵੀ ਮਰੀਜ਼ ਤੋਂ ਪਰਚੀ ਫੀਸ, ਦਵਾਈਆਂ ਦੇ ਪੈਸੇ ਨਹੀਂ ਲਏ ਜਾਂਦੇ ਅਤੇ ਅਪੇ੍ਸ਼ਨ ਵੀ ਮੁਫ਼ਤ ਕੀਤੇ ਜਾਦੇ ਹਨ। ਇਸ ਮੌਕੇ ਡਾ. ਰਾਜਨ ਗੁਪਤਾ ਸਰਜਨ, ਡਾ. ਬਲਵੀਰ ਸਿੰਘ ਈਐਨਟੀ, ਡਾ. ਪੂਨਮ ਅਨੰਦ ਅੌਰਤਾਂ ਦੇ ਰੋਗਾਂ ਦੇ ਮਾਹਿਰ ਅਤੇ ਡਾ. ਕੋਮਲ ਥਿੰਦ, ਡਾ. ਰਮਨ ਭਗਤ, ਡਾ. ਮਨਦੀਪ ਅੌਜਲਾ, ਅਮਿਤ ਸ਼ਰਮਾ, ਹਰੀਸ਼ ਚੰਦਰ, ਦੀਪ ਸਿੰਘ ਹੈਰੀ ਅਤੇ ਟਰਸਟ ਮੈਂਬਰ, ਸਮਾਜ ਸੇਵਕ ਅਤੇ ਦਾਨ ਵੀਰ ਹਾਜ਼ਰ ਸਨ।