ਪ੍ਰਦੀਪ ਭਨੋਟ, ਰਮੇਸ਼ ਸ਼ਰਮਾ, ਨਵਾਂਸ਼ਹਿਰ

ਆਮ ਆਦਮੀ ਪਾਰਟੀ ਨੇ ਅੱਜ ਨਵਾਂਸ਼ਹਿਰ 'ਚ ਮੋਟਰ ਸਾਈਕਲ ਰੈਲੀ ਕੱਢਦੇ ਹੋਏ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ਼ 26 ਜਨਵਰੀ ਨੂੰ ਦੀ ਦਿੱਲੀ ਵਿਖੇ ਕੀਤੀ ਜਾ ਰਹੀ ਟਰੈਕਟਰ ਪਰੇਡ ਦਾ ਸਮਰਥਨ ਕੀਤਾ। ਇਹ ਮੋਟਰਸਾਈਕਲ ਰੈਲੀ ਦੁਸਹਿਰਾ ਮੈਦਾਨ ਤੋਂ ਸ਼ੁਰੂ ਹੋ ਕੇ ਰੇਲਵੇ ਰੋਡ, ਮੇਨ ਬਾਜ਼ਾਰ, ਕੋਠੀ ਰੋਡ ਤੋਂ ਹੁੰਦੀ ਹੋਈ ਅੰਬੇਡਕਰ ਚੌਕ ਵਿਖੇ ਸੰਪਨ ਹੋਈ। ਇਸਦੀ ਅਗਵਾਈ ਸ਼ਿਵਕਰਨ ਚੇਚੀ ਪ੍ਰਧਾਨ ਅਤੇ ਮਨੋਹਰ ਲਾਲ ਗਾਬਾ ਸੈਕਟਰੀ ਨੇ ਕੀਤੀ ਗਈ। ਸ਼ਿਵਕਰਨ ਚੇਚੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਨਾਲ ਕਿਸਾਨਾਂ ਦੀ ਟ੍ਰੈਕਟਰ ਪਰੇਡ ਦਾ ਸਮਰਥਨ ਕਰਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਵਲੰਟੀਅਰ ਪਾਰਟੀ ਦੇ ਝੰਡੇ ਤੋਂ ਬਿਨਾ, ਖੁੱਦ ਦਿੱਲੀ ਵਿਖੇ ਟ੍ਰੈਕਟਰ ਪਰੇਡ ਦਾ ਹਿੱਸਾ ਬਣਨ ਜਾ ਰਹੇ ਹਨ ਤੇ ਜ਼ਿਲ੍ਹਾ ਪੱਧਰ ਤੋਂ ਵਲੰਟੀਅਰ ਦਿੱਲੀ ਰਵਾਨਾ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖਿਲਾਫ਼ ਆਮ ਜਨਤਾ ਵਿਚ ਬਹੁਤ ਜਿਆਦਾ ਰੋਸ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਨਾਲ 11 ਮੀਟਿੰਗਾਂ ਕੀਤੀਆਂ ਜੋ ਕਿ ਬੇਸਿੱਟਾ ਰਹੀਆਂ ਹਨ। ਜਿਸ ਦਾ ਖਮਿਆਜ਼ਾ ਭਾਜਪਾ ਨੂੰ ਭੁਗਤਣਾ ਪਵੇਗਾ। ਪੰਜਾਬ ਦੀ ਕੈਪਟਨ ਸਰਕਾਰ ਵੀ ਕੇਂਦਰ ਸਰਕਾਰ ਨਾਲ ਰਲੀ ਹੋਈ ਹੈ। ਇਸ ਮੌਕੇ ਚੰਦਰ ਮੋਹਨ ਜੇਡੀ ਮੀਡੀਆ ਇੰਚਾਰਜ, ਗਗਨ ਅਗਨੀਹੋਤਰੀ ਈਵੈਂਟ ਇੰਚਾਰਜ, ਵਿਕਾਸ ਸ਼ਾਰਦਾ ਸੋਸ਼ਲ ਮੀਡੀਆ ਇੰਚਾਰਜ, ਸਤਨਾਮ ਸਿੰਘ ਜਲਵਾਹਾ, ਸਤਨਾਮ ਜਲਾਲਪੁਰ, ਸੰਤੋਸ਼ ਕਟਾਰੀਆ, ਸ਼ਿਵ ਕੌੜਾ ਆਦਿ ਸੀਨੀਅਰ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਰਿੰਦਰ ਸੰਘਾ, ਕੁਲਵੰਤ ਰਕਾਸਣ, ਸਰਿੰਦਰ ਬੈਂਸ, ਰਣਵੀਰ ਰਾਣਾ, ਅਮਰਦੀਪ ਬੰਗਾ, ਰਮਨ ਕਸਾਾਨਾ, ਲਛਮਣ ਦਾਸ, ਬਲਵੀਰ ਮੀਲੂ, ਬਿੱਟਾ ਰਾਣਾ, ਹਰਮਨ ਸਿੰਘ, ਬਲਵੀਰ ਕਰਨਾਣਾ, ਗੁਰਦੇਵ ਮੀਰਪੁਰ, ਸਤਨਾਮ ਿਝੱਕਾ, ਨਰਿੰਦਰ ਰੱਤੂ, ਰਾਕੇਸ਼ ਚੁੰਬਰ, ਮੰਗਲ ਬੈਂਸ, ਸਨੀ ਜੁਨੇੇਜਾ, ਸ਼ਿੰਦਰਪਾਲ, ਚਰਨਜੀਤ ਕਟਾਰੀਆ, ਵਿਨੈ ਕੁਮਾਰ, ਕਰਨਵੀਰ ਕਟਾਰੀਆ, ਨਿਤਿਨ ਮੀਲੂ, ਜਗਨਨਾਥ, ਕਾਬਲ ਚੰਦ, ਉਂਕਾਰ ਚੌਧਰੀ, ਸਾਹਿਲ ਮਨੀ, ਮੰਗੂ, ਰਾਕੇਸ਼, ਮਨੋਹਰ ਲਾਲ, ਸ਼ਾਮ ਲਾਲ, ਸੁਮਿਤ ਕੁਮਾਰ, ਵਿਸ਼ਾਲ ਚੇਚੀ, ਸਰਬਜੀਤ ਸਾਬੀ, ਸੁਭਾਸ਼ ਕੌਸ਼ਲ, ਮਨਜੀਤ ਰਾਏ, ਮਾ. ਰਾਮ ਕਿ੍ਸ਼ਨ, ਖੁਸ਼ਵਿੰਦਰ ਸਿੰਘ, ਜਸਵਿੰਦਰ ਭੱਟੀ, ਮਨਜੀਤ ਮੱਲਾਬੇਦੀ, ਸੰਤੋਖ ਰਾਮ, ਰਮੇਸ਼ ਸਿੰਘ ਆਦਿ ਹਾਜ਼ਰ ਸਨ।