ਭਾਗ ਬੇਅੰਤ ਸਿੰਘ, ਜੁਲਾਹ ਮਾਜਰਾ

ਬੀਤੀ ਰਾਤ ਤਕਰੀਬਨ ਸਾਢੇ ਅੱਠ ਵਜੇ ਨਵਾਂਸ਼ਹਿਰ ਮੱਤੇਵਾੜਾ ਸੜਕ ਤੇ ਰਾਹੋਂ ਸਾਈਡ ਤੋਂ ਆ ਰਹੀ ਆਈ ਟਵੰਟੀ ਕਾਰ ਨੂੰ ਅੱਗ ਲੱਗਣ ਦੀ ਖ਼ਬਰ ਹੈ। ਕਾਰ ਚਾਲਕ ਅਜੇ ਕੁਮਾਰ ਪੁੱਤਰ ਧਰਮਪਾਲ ਵਾਸੀ ਜੋਧੇਵਾਲ ਜ਼ਿਲ੍ਹਾ ਲੁਧਿਆਣਾ ਨੇ ਦੱਸਿਆ ਕਿ ਜਦੋਂ ਉਹ ਪਿੰਡਤਾਜਪੁਰ-ਜੁਲਾਹ ਮਾਜਰਾ ਮੋੜ ਕੋਲ ਪੁੱਜਾ ਤਾਂ ਅੱਗੇ ਤੋਂ ਆ ਰਹੀ ਗੱਡੀ ਨੂੰ ਬਚਾਉਂਦੇ ਅੱਖਾਂ ਵਿਚ ਲਾਈਟਾਂ ਪੈਣ ਕਾਰਨ ਗੱਡੀ ਸਿੱਧੀ ਸੜਕ ਕੋਲ ਲੱਗੇ ਟਰਾਂਸਫਾਰਮ ਦੇ ਵਿਚ ਜਾ ਲੱਗੀ ਅਤੇ ਗੱਡੀ ਲੱਗ ਦੇ ਸਾਰ ਹੀ ਗੱਡੀ ਨੂੰ ਅੱਗ ਲੱਗ ਗਈ। ਉਨ੍ਹਾਂ ਨੇ ਆਪਣੀ ਗੱਡੀ ਦਾ ਪਿਛਲਾ ਸ਼ੀਸ਼ਾ ਤੋੜ ਕੇ ਆਪਣੀ ਅਤੇ ਦੋਸਤ ਸੁਖਚੈਨ ਸਿੰਘ ਪੁੱਤਰ ਕੁਲਵੰਤ ਸਿੰਘ ਨੇ ਬੜੀ ਹੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਇਸ ਮੌਕੇ ਐੱਸਐੱਚਓ ਹਰਪ੍ਰਰੀਤ ਸਿੰਘ ਦੇਹਲ ਦੀ ਅਗਵਾਈ ਹੇਠ ਥਾਣਾ ਰਾਹੋਂ ਤੋਂ ਪੁਲਿਸ ਮੁਲਾਜ਼ਮ ਸੰਦੀਪ ਸਿੰਘ, ਗੁਰਚਰਨ ਸਿੰਘ, ਕੁਲਦੀਪ ਸਿੰਘ ਨੇ ਫਾਇਰ ਬਿ੍ਗੇਡ ਦੀ ਮਦਦ ਨਾਲ ਤਕਰੀਬਨ ਦੋ ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ। ਇਸ ਹਾਦਸੇ ਵਿਚ ਟਰਾਂਸਫਾਰਮਰ ਵੀ ਸਾਰਾ ਜਲ ਕੇ ਰਾਖ ਹੋ ਗਿਆ ਜਿਸ ਕਾਰਨ ਇਲਾਕਿਆਂ ਦੀ ਬਿਜਲੀ ਵੀ ਪ੍ਰਭਾਵਿਤ ਹੋਈ। ਇਸ ਮੌਕੇ ਪਿੰਡ ਵਾਸੀ ਅਮਰਜੀਤ ਬੂਟਾ, ਗੁਰਵਿੰਦਰ ਸਿੰਘ, ਸੰਦੀਪ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਰਾਜਵੀਰ ਸਿੰਘ, ਦਲਵੀਰ ਸਿੰਘ, ਪਰਮਜੀਤ ਸਿੰਘ, ਦਲਜੀਤ ਸਿੰਘ, ਜਸਵੀਰ ਸਿੰਘ ਸ਼ੀਰਾ, ਸੰਨੀ, ਮਨਪ੍ਰਰੀਤ ਸਿੰਘ, ਸਰਬਜੀਤ ਸਿੰਘ, ਸੁਰਜੀਤ ਸਿੰਘ, ਹਰਪ੍ਰਰੀਤ ਸਿੰਘ, ਦਿਲਾਵਰ ਸਿੰਘ, ਪੂਰਨ ਸਿੰਘ, ਕਰਮਬੀਰ ਸਿੰਘ, ਪਿੰਡ ਤਾਜਪੁਰ ਧੁੰਨ, ਡਾ. ਲਾਲ ਚੰਦ, ਜਸਵਿੰਦਰ ਸਿੰਘ, ਸੰਜੀਵ ਕੁਮਾਰ, ਪਰਮਜੀਤ ਨਿਗਾਹ, ਹਰਪ੍ਰਰੀਤ ਸਿੰਘ, ਰਵੀ ਤਾਜ, ਪਿੰਡ ਖੜਕੂਵਾਲ ਤੋਂ ਜਸਪ੍ਰਰੀਤ ਸਿੰਘ ਜੱਸੀ, ਜਰਨੈਲ ਸਿੰਘ ਜੈਲੀ, ਪਿੰਡ ਖੋਜੀਆਂ ਤੋਂ ਭੁਪਿੰਦਰ ਸਿੰਘ, ਬਲਜਿੰਦਰ ਸਿੰਘ, ਹਰਪ੍ਰਰੀਤ ਸਿੰਘ, ਦਿਲਾਵਰ ਸਿੰਘ ਆਦਿ ਹਾਜ਼ਰ ਸਨ।