ਪ੍ਰਦੀਪ ਭਨੋਟ, ਰਮੇਸ਼ ਸ਼ਰਮਾ, ਨਵਾਂਸ਼ਹਿਰ : ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਜ਼ਿਲ੍ਹੇ 'ਚ 35 ਕੋਰੋਨਾ ਪਾਜ਼ੇਟਿਵ ਆਏ ਹਨ। ਉੁਨ੍ਹਾਂ ਦੱਸਿਆ ਕਿ ਨਵਾਂਸ਼ਹਿਰ 'ਚ-12, ਰਾਹੋਂ-1, ਬੰਗਾ-2, ਸੁੱਜੋਂ-0, ਮੁਜਫਰਪੁਰ-5, ਮੁਕੰਦਪੁਰ 'ਚ-0, ਬਲਾਚੌਰ-12, ਸੜੋਆ 'ਚ-3 ਮਰੀਜ਼ ਪਾਜ਼ੇਟਿਵ ਆਏ ਹਨ।

--------

ਜ਼ਿਲ੍ਹੇ 'ਚ 1,81,016 ਲੋਕਾਂ ਦੇ ਕਰਵਾਏ ਕੋਰੋਨਾ ਟੈੱਸਟ

ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਹੁਣ ਤਕ ਜ਼ਿਲ੍ਹੇ 'ਚ 1,81,016 ਲੋਕਾਂ ਦੇ ਕੋਰੋਨਾ ਟੈੱਸਟ ਕੀਤੇ ਜਾ ਚੁੱਕੇ ਹਨ। ਜਿਸ 'ਚੋਂ 8082 ਕੋਰੋਨਾ ਪਾਜ਼ੇਟਿਵ ਆਏ ਹਨ। ਇਨ੍ਹਾਂ 'ਚੋਂ 7562 ਮਰੀਜ਼ ਠੀਕ ਹੋਏ ਤੇ 216 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 1007 ਦੀ ਟੈੱਸਟ ਰਿਪੋਰਟ ਹਾਲੇ ਆਉਣੀ ਬਾਕੀ ਹਨ। ਉਨ੍ਹਾਂ ਦੱਸਿਆ ਕਿ 268 ਨੰੂ ਹੋਮ ਆਈਸੋਲੇਸ਼ਨ ਕੀਤਾ ਗਿਆ ਹੈ। ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ 12, ਰਾਜਾ ਹਸਪਤਾਲ-16, ਆਈਵੀ ਹਸਪਤਾਲ-13, ਪੀਜੀਆਈ ਚੰਡੀਗੜ੍ਹ-9, ਹੋਪ ਹਸਪਤਾਲ-3, ਧੀਰ ਹਸਪਤਾਲ ਬੰਗਾ-1, ਧਵਨ ਹਸਪਤਾਲ ਨਵਾਂਸ਼ਹਿਰ ਕੁੱਲ 43 ਮਰੀਜ ਜੇਰੇ ਇਲਾਜ ਹਨ। ਹਸਪਤਾਲਾਂ ਵਿਚ 323 ਐੈਕਟਿਵ ਕੇਸ ਆਏ ਹਨ। ਅੱਜ 685 ਸੈਂਪਲ ਇੱਕਠੇ ਕੀਤੇ ਗਏ ਹਨ।

----------------

ਜ਼ਿਲ੍ਹੇ 'ਚ 68,108 ਨੂੰ ਲਗਾਏ ਟੀਕੇ

ਸਿਵਲ ਸਰਜਨ ਨੇ ਦੱਸਿਆ ਕਿ ਅੱਜ ਤੱਕ ਜ਼ਿਲ੍ਹੇ ਵਿਚ 68,108 ਲੋਕਾਂ ਨੂੰ ਕੋਵਿਸ਼ੀਲਡ ਦੇ ਟੀਕੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ 4960 ਹੈੱਲਥ ਵਰਕਰਾਂ ਅਤੇ 8336 ਫਰੰਟ ਲਾਈਨ ਵਰਕਰਾਂ ਨੂੰ ਟੀਕੇ ਲਾਏ। ਜਦਕਿ 45 ਤੋਂ 60 ਸਾਲ ਤੱਕ ਦੇ 25811, 60 ਸਾਲ ਤੋਂ ਵੱਧ ਉਮਰ ਦੇ 29001 ਲੋਕਾਂ ਨੂੰ ਟੀਕੇ ਲਾਏ ਗਏ ਹਨ। 53 ਸੈਂਟਰਾਂ ਤੇ ਟੀਕੇ ਲਾਉਣ ਦਾ ਕੰਮ ਚਲ ਰਿਹਾ ਹੈ।