ਰਮੇਸ਼ ਸ਼ਰਮਾ, ਨਵਾਂਸ਼ਹਿਰ : ਜ਼ਿਲ੍ਹੇ 'ਚ ਅੱਜ 2 ਕੋਰੋਨਾ ਪਾਜ਼ੇਟਿਵ ਕੇਸ ਆਏ ਹਨ, ਪਰ ਅੱਜ ਕਿਸੇ ਦੀ ਮੌਤ ਨਹੀਂ ਹੋਈ ਹੈ। ਜਿਸ ਕਾਰਨ ਲੋਕਾਂ ਨੂੰ ਰਾਹਤ ਮਿਲੀ ਹੈ। ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਕਿਹਾ ਕਿ ਲੋਕਾਂ ਨੂੰ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣ ਕਰਦਿਆਂ ਮੂੰਹ 'ਤੇ ਮਾਸਕ ਲਗਾਉਣ, ਹੱਥਾਂ ਨੂੰ ਸੈਨੇਟਾਈਜ਼ ਕਰਨ ਅਤੇ ਸਮਾਜਿਕ ਦੂਰੀ ਬਣਾਈ ਰੱਖਣੀ ਚਾਹੀਦੀ ਤਾਂ ਜੋ ਕੋਰੋਨਾ ਦੇ ਖਤਰੇ ਨੂੰ ਰੋਕਿਆ ਜਾ ਸਕੇ। ਉਨਾਂ੍ਹ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਰਾਹੋਂ ਅਤੇ ਬਲਾਚੌਰ 'ਚ 1-1 ਕੋਰੋਨਾ ਕੇਸ ਆਏ ਹਨ। ਜਦਕਿ ਬਾਕੀ ਬਲਾਕ ਨਵਾਂਸ਼ਹਿਰ, ਬੰਗਾ, ਸੁੱਜੋਂ, ਮੁਕੰਦਪੁਰ, ਮੁਜ਼ੱਫਰਪੁਰ ਅਤੇ ਸੜੋਆ 'ਚ 0 ਕੋਰੋਨਾ ਪਾਜ਼ੇਟਿਵ ਕੇਸ ਆਏ ਹਨ। ਜ਼ਿਲ੍ਹੇ 'ਚ ਹੁਣ ਤਕ 522559 ਲੋਕਾਂ ਦੇ ਕੋਰੋਨਾ ਟੈੱਸਟ ਕੀਤੇ ਜਾ ਚੁੱਕੇ ਹਨ, ਜਿਸ 'ਚੋਂ 13435 ਕੋਰੋਨਾ ਪਾਜ਼ੇਟਿਵ ਆਏ ਹਨ। ਇਨਾਂ੍ਹ 'ਚੋਂ 13021 ਮਰੀਜ ਠੀਕ ਹੋਏ ਹਨ। ਜਦਕਿ 409 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨਾਂ੍ਹ ਦੱਸਿਆ ਕਿ ਆਰਟੀਪੀਸੀਆਰ ਤਹਿਤ 384549 ਟੈਸਟ ਕੀਤੇ ਗਏ ਹਨ। ਇਸੇ ਤਰਾਂ੍ਹ ਆਰਏਟੀ ਤਹਿਤ 136816 ਟੈਸਟ ਕੀਤੇ ਗਏ। ਟਰੂਨੈਟ ਤਹਿਤ 694 ਟੈਸਟ ਕੀਤੇ ਗਏ ਹਨ। ਇਸ ਤੋਂ ਇਲਾਵਾ 0 ਦੀ ਟੈੱਸਟ ਰਿਪੋਰਟ ਹਾਲੇ ਆਉਣੀ ਬਾਕੀ ਹਨ। ਜ਼ਿਲ੍ਹਾ ਹਸਪਤਾਲ-1, ਫੋਰਟਿਸ ਹਸਪਤਾਲ ਮੋਹਾਲੀ-1 ਮਰੀਜ ਦਾਖਲ ਕੀਤੇ ਗਏ ਹਨ। ਹੋਰਨਾਂ ਹਸਪਤਾਲਾਂ 'ਚ 0, ਕੁੱਲ ਹਸਪਤਾਲ 'ਚ ਦਾਖਲ 2 ਮਰੀਜ ਜੇਰੇ ਇਲਾਜ ਹਨ। ਉਨਾਂ੍ਹ ਦੱਸਿਆ ਕਿ 3 ਨੂੰ ਹੋਮ ਆਈਸੋਲੇਸ਼ਨ ਕੀਤਾ ਗਿਆ ਹੈ। ਹਸਪਤਾਲਾਂ ਵਿਚ 5 ਐਕਟਿਵ ਕੇਸ ਆਏ ਹਨ। ਅੱਜ 108 ਸੈਂਪਲ ਇੱਕਠੇ ਕੀਤੇ ਗਏ ਹਨ। ਜਦਕਿ ਜ਼ਿਲ੍ਹੇ ਵਿਚ ਹੁਣ ਤਕ 1020019 ਲੋਕਾਂ ਨੂੰ ਕੋਵਿਡ-19 ਤੋਂ ਬਚਾਅ ਲਈ ਡੋਜ਼ ਦਿੱਤੀ ਜਾ ਚੁੱਕੀ ਹੈ।