ਜਗਤਾਰ ਮਹਿੰਦੀਪੁਰੀਆ,ਬਲਾਚੌਰ : ਪੁਲਿਸ ਥਾਣਾ ਬਲਾਚੌਰ ਸਿਟੀ ਵਿਖੇ ਇਕ ਸ਼ਰਾਬ ਤਸਕਰ ਦੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਏਐੱਸਆਈ ਪ੍ਰਰੇਮ ਲਾਲ ਸਮੇਤ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਬੰਧੀ ਗਸ਼ਤ ਦੌਰਾਨ ਗਹੂੰਣ ਰੋਡ ਦਾਣਾ ਮੰਡੀ ਗੇਟ ਬਲਾਚੌਰ ਵਿਖੇ ਮੌਜੂਦ ਸਨ। ਇਸ ਦੌਰਾਨ ਏ/ਐਮਐੱਚਸੀ ਰਾਹੁਲ ਨੂੰ ਜਾਣਕਾਰੀ ਮਿਲੀ ਕਿ ਸੁਖਵਿੰਦਰ ਸਿੰਘ ਕਰ ਅਤੇ ਆਬਕਾਰੀ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਨੇ ਸਮੇਤ ਆਬਕਾਰੀ ਪੁਲਿਸ ਪਾਰਟੀ ਨਾਲ ਸੁਖਵਿੰਦਰ ਸਿੰਘ ਉਰਫ ਛੋਟਾ ਠਾਕੁਰ ਪੁੱਤਰ ਠਾਕੁਰ ਦਾਸ ਵਾਸੀ ਵਾਰਡ ਨੰਬਰ-4 ਬਲਾਚੌਰ ਦੇ ਘਰ 'ਤੇ ਛਾਪੇਮਾਰੀ ਕਰਕੇ ਸ਼ਰਾਬ ਬਰਾਮਦ ਕੀਤੀ ਹੋਈ ਹੈ ਅਤੇ ਮੌਕੇ 'ਤੇ ਪੁੱਜ ਕੇ ਕਾਰਵਾਈ ਕੀਤੀ ਜਾਵੇ।

ਉਪਰੰਤ ਏਐੱਸਆਈ ਪ੍ਰਰੇਮ ਲਾਲ ਨੇ ਸਮੇਤ ਪੁਲਿਸ ਪਾਰਟੀ ਉਕਤ ਸਥਾਨ 'ਤੇ ਪੁੱਜੇ ਤਾਂ ਉਕਤ ਆਬਕਾਰੀ ਅਫ਼ਸਰ ਨੇ ਪਲਾਸਟਿਕ ਦੇ ਥੈਲੇ 'ਚੋਂ 12 ਬੋਤਲਾਂ ਸ਼ਰਾਬ ਮਾਰਕਾ ਫਸਟ ਚੁਆਇਸ ਵਿਸਕੀ ਫਾਰ ਸੇਲ ਇਨ ਪੰਜਾਬ ਓਨਲੀ ਮਿਲਣ 'ਤੇ ਮੁਲਜ਼ਮ ਸੁਖਵਿੰਦਰ ਸਿੰਘ ਉਰਫ਼ ਛੋਟਾ ਠਾਕੁਰ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕਰਵਾਇਆ। ਮੁਲਜ਼ਮ ਨੂੰ ਮੌਕੇ 'ਤੇ ਗਿ੍ਫ਼ਤਾਰ ਨਹੀਂ ਕੀਤਾ ਗਿਆ। ਜਿਸ ਦੀ ਪੁਲਿਸ ਵੱਲੋਂ ਭਾਲ ਜਾਰੀ ਹੈ।