ਸਟਾਫ਼ ਰਿਪੋਰਟਰ,ਨਵਾਂਸ਼ਹਿਰ : ਪੁਲਿਸ ਥਾਣਾ ਮੁਕੰਦਪੁਰ ਵਿਖੇ ਦੋ ਨਸ਼ਾ ਤਸਕਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਐੱਸਆਈ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਬੰਧੀ ਗਸ਼ਤ ਦੌਰਾਨ ਨਿੱਜੀ ਵਾਹਨ 'ਤੇ ਸਵਾਰ ਹੋਕੇ ਵਾਈ-ਪੁਆਇੰਟ ਅਪਰਾ ਮੋੜ ਮੁਕੰਦਪੁਰ ਤੋਂ ਹੁੰਦੇ ਹੋਏ ਪਿੰਡ ਬੱਲੋਵਾਲ ਰਹਿਪਾ ਵੱਲ ਨੂੰ ਜਾ ਰਹੇ ਸਨ। ਜਦੋਂ ਉਹ ਰਹਿਪਾ ਬੱਸ ਅੱਡੇ 'ਤੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਸਿਲਵਰ ਗਰੇਅ ਰੰਗ ਦੀ ਇੰਡੀਗੋ ਕਾਰ ਨੰਬਰ ਐੱਚਆਰ-51-ਵੀ- 9499 ਨੂੰ ਸ਼ੱਕ ਦੇ ਆਧਾਰ 'ਤੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਗੱਡੀ ਰੋਕ ਕੇ ਪੁਲਿਸ ਨੂੰ ਦੇਖ ਕੇ ਭੱਜਣ ਲੱਗਾ। ਜਿਸ ਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕਰ ਲਿਆ ਅਤੇ ਚਾਲਕ=ਨਾਲ ਵਾਲੀ ਸੀਟ 'ਤੇ ਬੈਠੇ ਨੌਜਵਾਨ ਨੂੰ ਵੀ ਕਾਬੂ ਕਰਕੇ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਦੀ ਡਿੱਗੀ 'ਚੋਂ 09 ਪੇਟੀਆਂ ਸ਼ਰਾਬ ਮਾਰਕਾ ਫਸਟ ਚੁਆਇਸ ਵਿਸਕੀ ਫਾਰ ਸੇਲ ਇਨ ਪੰਜਾਬ ਓਨਲੀ ਅਤੇ ਇਕ ਪੇਟੀ ਸ਼ਰਾਬ ਮਾਰਕਾ ਪਾਰਟੀ ਸਪੈਸ਼ਲ ਵਿਸਕੀ ਫਾਰ ਸੇਲ ਇਨ ਪੰਜਾਬ ਓਨਲੀ (ਕੁੱਲ 10 ਪੇਟੀਆਂ ਸ਼ਰਾਬ) ਬਰਾਮਦ ਹੋਈਆਂ। ਮੁਲਜ਼ਮਾਂ ਦੀ ਪਛਾਣ ਰਜਿੰਦਰ ਕੁਮਾਰ ਪੁੱਤਰ ਰਾਜ ਕੁਮਾਰ ਅਤੇ ਵਿਸ਼ਾਲ ਪੁੱਤਰ ਅਵਤਾਰ ਚੰਦ ਦੋਵੇਂ ਵਾਸੀ ਪਿੰਡ ਲਧਾਣਾ ਉੱਚਾ ਥਾਣਾ ਸਦਰ ਬੰਗਾ ਦੇ ਰੂਪ 'ਚ ਹੋਈ ਹੈ। ਪੁਲਿਸ ਵੱਲੋਂ ਉਕਤ ਮੁਲਜ਼ਮਾਂ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਤਫ਼ਤੀਸ਼ ਅਮਲ 'ਚ ਲਿਆਂਦੀ ਹੈ।