ਰਮੇਸ਼ ਸ਼ਰਮਾ, ਨਵਾਂਸ਼ਹਿਰ : ਅੱਜ ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ ਬਲਾਚੌਰ 'ਚ 1 ਕੋਰੋਨਾ ਪਾਜ਼ੇਟਿਵ ਕੇਸ ਆਇਆ ਹੈ ਪਰ ਕਿਸੇ ਦੀ ਮੌਤ ਨਹੀਂ ਹੋਈ ਹੈ। ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਬਲਾਕ ਨਵਾਂਸ਼ਹਿਰ, ਰਾਹੋਂ, ਬੰਗਾ, ਮੁਕੰਦਪੁਰ, ਸੁੱਜੋਂ, ਮੁਜ਼ੱਫਰਪੁਰ, ਸੜੋਆ 'ਚ ਕੋਈ ਵੀ ਕੋਰੋਨਾ ਪਾਜ਼ੇਟਿਵ ਕੇਸ ਨਹੀਂ ਆਇਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ 'ਚ ਹੁਣ ਤੱਕ 315942 ਲੋਕਾਂ ਦੇ ਕੋਰੋਨਾ ਟੈੱਸਟ ਕੀਤੇ ਜਾ ਚੁੱਕੇ ਹਨ। ਜਿਸ 'ਚੋਂ 11459 ਕੋਰੋਨਾ ਪਾਜ਼ੇਟਿਵ ਆਏ ਹਨ। ਇਨਾਂ੍ਹ 'ਚੋਂ 11069 ਮਰੀਜ ਠੀਕ ਹੋਏ ਅਤੇ 387 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 0 ਦੀ ਟੈੱਸਟ ਰਿਪੋਰਟ ਹਾਲੇ ਆਉਣੀ ਬਾਕੀ ਹਨ। ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ 0, ਜੀਐੱਨਐੱਮਐੱਚ ਢਾਹਾਂ ਕਲੇਰਾਂ-0, ਰਾਜਾ ਹਸਪਤਾਲ-0, ਆਈਵੀ ਹਸਪਤਾਲ-0, ਹੋਪ ਹਸਪਤਾਲ-0, ਮਿੱਤਲ ਹਸਪਤਾਲ-0, ਪੀਜੀਆਈ ਚੰਡੀਗੜ੍ਹ-1, ਪ੍ਰਰਾਈਵੇਟ ਹਸਪਤਾਲ -0 ਕੁੱਲ 1 ਮਰੀਜ਼ ਜੇਰੇ ਇਲਾਜ ਹਨ। ਉਨਾਂ੍ਹ ਦੱਸਿਆ ਕਿ 2 ਨੂੰ ਹੋਮ ਆਈਸੋਲੇਸ਼ਨ ਕੀਤਾ ਗਿਆ ਹੈ। ਹਸਪਤਾਲਾਂ ਵਿਚ 3 ਐੈਕਟਿਵ ਕੇਸ ਆਏ ਹਨ। ਅੱਜ 1078 ਸੈਂਪਲ ਇੱਕਠੇ ਕੀਤੇ ਗਏ ਹਨ। ਉਨਾਂ੍ਹ ਦੱਸਿਆ ਕਿ ਜ਼ਿਲ੍ਹੇ ਦੇ ਹੈਲਥ ਕੇਅਰ ਵਰਕਰਾਂ, ਫਰੰਟ ਲਾਈਨ ਵਰਕਰਾਂ, 18-44 ਸਾਲ ਦੇ ਅਤੇ 45 ਤੋਂ 60 ਸਾਲ ਤੱਕ ਦੇ 493763 ਲੋਕਾਂ ਨੂੰ ਟੀਕੇ ਲਗਾਏ ਗਏ ਹਨ। ਉਨਾਂ੍ਹ ਦੱਸਿਆ ਕਿ ਜ਼ਿਲ੍ਹੇ ਦੀਆਂ 12 ਸਾਇਟਾਂ ਤੇ ਵੈਕਸੀਨੇਸ਼ਨ ਦਾ ਕੰਮ ਕੀਤਾ ਜਾ ਰਿਹਾ ਹੈ।