ਅਮਨਦੀਪ ਮਹਿਰਾ, ਮਲੋਟ : ਰਾਜਸਥਾਨ ਦੀ ਲੜਕੀ ਦੇ ਪ੍ਰਰੇਮ ਜਾਲ 'ਚ ਫਸੇ ਮਲੋਟ ਦੇ 23 ਸਾਲਾ ਨੌਜਵਾਨ ਨੇ ਘਰ 'ਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਜਿਸਦਾ ਦਾ ਪਤਾ ਦਿਨ ਚੜ੍ਹਨ ਵੇਲੇ ਲੱਗਾ। ਸ਼ਹਿਰ ਦੀ ਬੁਰਜ ਸਿੱਧਵਾਂ ਰੋਡ ਸਥਿਤ ਢਾਣੀ 'ਚ ਰਹਿੰਦੇ ਲਵਪ੍ਰਰੀਤ ਸਿੰਘ ਉਰਫ਼ ਪੀਤਾ ਪੁੱਤਰ ਸੁਖਵਿੰਦਰ ਸਿੰਘ ਦੇ ਮਾਮੇ ਗੋਬਿੰਦ ਸਿੰਘ ਨੇ ਪੁਲਿਸ ਕੋਲ ਦਰਜ਼ ਕਰਵਾਏ ਬਿਆਨ 'ਚ ਦੱਸਿਆ ਕਿ ਲਵਪ੍ਰਰੀਤ ਸਿੰਘ ਦੇ ਸੰਪਰਕ ਵਿਚ ਆਈ ਰਾਜਸਥਾਨ ਦੇ ਕਰਨਪੁਰ ਦੀ ਇਕ ਲੜਕੀ ਜਸਵੀਰ ਕੌਰ ਨਾਲ ਲਵਪ੍ਰਰੀਤ ਦਾ ਪ੍ਰਰੇਮ ਹੋ ਗਿਆ ਅਤੇ ਲੜਕੀ ਨੇ ਵਿਦੇਸ਼ ਜਾਣ ਲਈ ਲਵਪ੍ਰਰੀਤ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਉਸਨੇ ਆਪਣੇ ਸੋਨੇ ਦੇ ਗਹਿਣੇ ਵੇਚਕੇ 90 ਹਜ਼ਾਰ ਰੁਪਏ ਜਸਵੀਰ ਕੌਰ ਦੇ ਖਾਤੇ 'ਚ ਪਾ ਦਿੱਤੇ। ਪਰਿਵਾਰ ਦਾ ਆਰੋਪ ਹੈ ਕਿ ਲੜਕੀ ਹਜ਼ਾਰਾਂ ਰੁਪਏ ਲੈ ਕੇ ਵੀ ਲੜਕੇ ਨੂੰ ਪ੍ਰਰੇਸ਼ਾਨ ਕਰਦੀ ਸੀ ਜਿਸ ਦੇ ਚਲਦਿਆਂ ਲਵਪ੍ਰਰੀਤ ਨੇ ਇਹ ਖੌਫਨਾਕ ਕਦਮ ਚੁੱਕਦਿਆਂ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮਿ੍ਤਕ ਦੇ ਮਾਮੇ ਦੇ ਬਿਆਨਾਂ 'ਤੇ ਜਸਵੀਰ ਕੌਰ ਖਿਲਾਫ਼ ਧਾਰਾ 306 ਤਹਿਤ ਮਾਮਲਾ ਦਰਜ਼ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।