ਅਮਨਦੀਪ ਮਹਿਰਾ, ਮਲੋਟ: ਸ਼ਹਿਰ ਮਲੋਟ ਦੇ ਵਾਰਡ ਨੰਬਰ 23 ਦੀ ਦੋ ਬੱਚਿਆਂ ਦੀ ਮਾਂ ਨੇ ਘਰ ਵਿਚ ਹੀ ਜਹਿਰੀਲਾ ਪਦਰਾਥ ਨਿਗਲ ਕੇ ਖੁਦਕੁਸ਼ੀ ਕਰ ਲਈ ਮ੍ਰਿਤਕਾ ਸੁਮਨ ਸੋਨੀ ਦੇ ਸਥਾਨਕ ਇਕ ਨੌਜਵਾਨ ਨਾਲ ਪਿਛਲੇ ਤਿੰਨ ਸਾਲਾਂ ਤੋਂ ਨਜਾਇਜ਼ ਸਬੰਧ ਸਨ। ਨੌਜਵਾਨ ਦਾ ਐਤਵਾਰ ਵਿਆਹ ਸੀ ਪਰ ਨੌਜਵਾਨ ਦੇ ਵਿਆਹ ਨੂੰ ਲੈ ਕੇ ਔਰਤ ਪ੍ਰੇਸ਼ਾਨ ਸੀ ਜਿਸ ਕਾਰਨ ਉਸਨੇ ਖੁਦਕੁਸ਼ੀ ਕਰ ਲਈ।

ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਕਬਜ਼ੇ ਵਿਚ ਲੈ ਕੇ ਔਰਤ ਦੇ ਪ੍ਰੇਮੀ ਨੌਜਵਾਨ ਦੇ ਵਿਰੁੱਧ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰਕੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਵਾਰਡ ਨੰਬਰ 23 ਦੀ ਗੁਰੂ ਨਾਨਕ ਨਗਰੀ ਨਿਵਾਸੀ 36 ਸਾਲਾਂ ਮ੍ਰਿਤਕਾ ਔਰਤ ਸੁਮਨ ਸੋਨੀ ਦੀ ਬੇਟੀ ਨੈਨਸੀ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਆਰੋਪ ਲਾਇਆ ਕਿ ਉਸਦੇ ਪਿਤਾ ਦੇ ਦੋਸਤ ਦਵਿੰਦਰ ਸਿੰਘ ਉਰਫ ਲਵਲੀ ਪੁੱਤਰ ਗੁਰਦੀਪ ਸਿੰਘ ਵਾਸੀ ਗੁਰੂ ਨਾਨਕ ਨਗਰੀ ਮਲੋਟ ਦਾ ਉਨਾਂ ਦੇ ਘਰ ਆਉਣ ਜਾਣ ਸੀ। ਉਸਦਾ ਪਿਤਾ ਰਾਜ ਕੁਮਾਰ ਕੰਮ 'ਤੇ ਚਲਾ ਜਾਂਦਾ ਸੀ।

ਪਿਛੋਂ ਦਵਿੰਦਰ ਸਿੰਘ ਲਵਲੀ ਉਨਾਂ ਦੇ ਘਰ ਆ ਜਾਂਦਾ ਸੀ ਇਹ ਸਿਲਸਿਲਾ ਪਿਛਲੇ ਤਿੰਨ ਸਾਲਾਂ ਤੋਂ ਚਲਦਾ ਆ ਰਿਹਾ ਸੀ ਦੋਵਾਂ ਵਿਚਕਾਰ ਸਬੰਧ ਬਣ ਗਏ ਸਨ ਜਿਸ ਤੋਂ ਉਹ ਆਪਣੀ ਮਾਂ ਨੂੰ ਅਕਸਰ ਹੀ ਰੋਕਦੀ ਸੀ ਪਰ ਉਸਨੂੰ ਧਮਕਾ ਕੇ ਚੁੱਪ ਰਹਿਣ ਲਈ ਮਜਬੂਰ ਕੀਤਾ ਜਾਂਦਾ ਸੀ। ਸ਼ਨੀਵਾਰ ਨੂੰ ਉਸਦੀ ਮਾਂ ਸੁਮਨ ਸੋਨੀ ਨੂੰ ਪਤਾ ਲੱਗਿਆ ਕਿ ਐਤਵਾਰ ਦਵਿੰਦਰ ਸਿੰਘ ਦਾ ਵਿਆਹ ਹੈ ਇਸ ਦੌਰਾਨ ਉਸਦੀ ਮਾਂ ਨੇ ਜ਼ਹਿਰੀਲੀ ਦਵਾਈ ਪੀ ਲਈ ਉਸਦੀ ਮਾਂ ਦੀ ਹਾਲਤ ਵਿਗੜ ਗਈ ਤੇ ਕੁਝ ਹੀ ਦੇਰ ਬਾਅਦ ਉਸਦੀ ਮੌਤ ਹੋ ਗਈ।

ਇਸ ਮਾਮਲੇ ਵਿਚ ਸਬ ਇੰਸਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਬਿਆਨਾਂ ਦੇ ਆਧਾਰ 'ਤੇ ਦਵਿੰਦਰ ਸਿੰਘ ਉਰਫ ਲਵਲੀ ਪੁੱਤਰ ਗੁਰਦੀਪ ਸਿੰਘ ਵਾਸੀ ਮਲੋਟ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Posted By: Jagjit Singh