ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਯੂਜੀਸੀ ਦੇ ਪ੍ਰਰੋਗਰਾਮ 'ਦੀਕਸ਼ਾਰੰਭ' ਦੇ ਅਧੀਨ ਗੁਰੁੂ ਨਾਨਕ ਕਾਲਜ ਫ਼ਾਰ ਗਰਲਜ਼ ਸ੍ਰੀ ਮੁਕਤਸਰ ਸਾਹਿਬ 'ਚ ਹੋਸਟਲ ਵਿਚ ਦਾਖ਼ਲ ਹੋਏ ਨਵੇਂ ਵਿਦਿਆਰਥੀਆਂ ਦੀ ਜਾਣ ਪਛਾਣ ਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਖੋਜਣ ਲਈ ਸਵਾਗਤੀ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਪਾਰਟੀ 'ਚ ਵਿਦਿਆਰਥਣਾਂ ਨੇ ਲੋਕ-ਨਾਚ, ਗੀਤ, ਸਕਿੱਟ ਤੋਂ ਇਲਾਵਾ ਵੱਖ-ਵੱਖ ਸਭਿਆਚਾਰਕ ਪ੍ਰਰੋਗਰਾਮ ਪੇਸ਼ ਕੀਤੇ। ਇਸ ਦੌਰਾਨ ਵੱਖ-ਵੱਖ ਮੁਕਾਬਲਿਆਂ 'ਚੋਂ ਮਿਸ ਫਰੈਸ਼ਰ ਦਾ ਖਿਤਾਬ ਵਿਦਿਆਥਣ ਤਨੂੰਪ੍ਰਰੀਤ ਕੌਰ ਬੀਐਸਸੀ ਐਫਡੀ ਪਹਿਲਾ ਭਾਗ, ਮਿਸ ਕਾਨਫੀਡੈਂਟ ਗੁਰਵੀਰ ਕੌਰ ਗਿਆਰਵੀਂ ਤੇ ਮਿਸ ਵਰਸੇਟਾਈਲ ਅਰਸ਼ਦੀਪ ਕੌਰ ਬੀਐਸਸੀ ਨਾਨ ਮੈਡੀਕਲ ਭਾਗ ਪਹਿਲਾ ਨੇ ਹਾਸਲ ਕੀਤਾ। ਇਨ੍ਹਾਂ ਮੁਕਾਬਲਿਆਂ ਦੌਰਾਨ ਜੱਜ ਦੀ ਭੂਮਿਕਾ ਮੈਡਮ ਕਮਲਦੀਪ ਕੌਰ (ਪੰਜਾਬੀ ਵਿਭਾਗ) ਤੇ ਮੈਡਮ ਪ੍ਰਭਜੋਤ ਕੌਰ (ਸੰਗੀਤ ਵਿਭਾਗ) ਵੱਲੋਂ ਨਿਭਾਈ ਗਈ। ਹੋਸਟਲ ਵਾਰਡਨ ਮੈਡਮ ਨਵਜੋਤਪ੍ਰਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਤੇ ਹੋਸਟਲ 'ਚ ਆਈਆਂ ਨਵੀਆਂ ਵਿਦਿਆਰਥਣਾਂ ਦਾ ਸਵਾਗਤ ਕੀਤਾ। ਪਿ੍ਰੰਸੀਪਲ ਡਾ. ਤੇਜਿੰਦਰ ਕੌਰ ਧਾਲੀਵਾਲ ਨੇ ਵਿਦਿਆਰਥਣਾਂ ਨੂੰ ਹੋਸਟਲ 'ਚ ਅਨੁਸ਼ਾਸਨਬੱਧ ਰਹਿੰਦਿਆਂ ਕੁਝ ਨਵਾਂ ਸਿੱਖ ਕੇ ਜ਼ਿੰਦਗੀ ਦੇ ਪਲਾਂ ਨੂੰ ਵੱਧ ਤੋਂ ਵੱਧ ਯਾਦਗਾਰੀ ਬਣਾਉਣ ਲਈ ਪ੍ਰਰੇਰਿਤ ਕੀਤਾ। ਉਨ੍ਹਾਂ ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਰਿਵਾਰ ਸਮੇਤ ਪੁੱਜੇ ਡਾ. ਜਗਮੋਹਨ ਕੌਰ ਿਢੱਲੋਂ ਦਾ ਧੰਨਵਾਦ ਕੀਤਾ। ਵਿਦਿਆਰਥਣਾਂ ਨੇ ਹੋਸਟਲ 'ਚ ਮਿਲ ਰਹੇ ਘਰ ਵਰਗੇ ਮਾਹੌਲ ਤੇ ਸਹੂਲਤਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਹਾਜ਼ਰ ਸਨ।