ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਪਿਛਲੀਆਂ ਰਵਾਇਤੀ ਪਾਰਟੀ ਦੀਆਂ ਸਰਕਾਰਾਂ ਨੌਜਵਾਨਾਂ ਦੇ ਭਵਿੱਖ ਲਈ ਚਿੰਤਤ ਨਹੀਂ ਨਜ਼ਰ ਆਈਆਂ ਜਿਸ ਕਾਰਨ ਨੌਜਵਾਨ ਵੱਡੀ ਗਿਣਤੀ 'ਚ ਖੇਡਾਂ ਤੋਂ ਪਾਸੇ ਹੱਟਕੇ ਨਸ਼ੇ ਜਿਹੀ ਭੈੜੀ ਆਦਤਾਂ ਵੱਲ ਜਾ ਰਹੇ ਹਨ। ਇਸ ਕਾਰਨ ਅੱਜ ਦਾ ਨੌਜਵਾਨ ਖੇਡਾਂ ਤੋਂ ਵਾਂਝਾ ਹੋ ਰਿਹਾ ਹੈ। ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ ਸੂਬੇ 'ਚ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਕਾਕਾ ਬਰਾੜ ਨੇ ਫੁੱਟਬਾਲ ਟੀਮ ਦੇ ਬੱਚਿਆਂ ਨੂੰ ਵਰਦੀਆਂ ਦਿੰਦਿਆਂ ਕੀਤਾ। ਬਰਾੜ ਨੇ ਆਖਿਆ ਕਿ ਪੰਜਾਬ ਸੂਬੇ ਦੀ ਮਾੜੀ ਕਿਸਮਤ ਰਹੀ ਹੈ ਕਿ ਰਵਾਇਤੀ ਪਾਰਟੀਆਂ ਦੀ ਸਰਕਾਰਾਂ ਨੇ ਵਾਰੋ ਵਾਰੀ ਰਾਜ ਕਰਦੇ ਸਮੇਂ ਖੇਡਾਂ ਪਾਸੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਨਾ ਤਾਂ ਪਿੰਡਾਂ ਅਤੇ ਨਾ ਹੀ ਸ਼ਹਿਰ 'ਚ ਕੋਈ ਖੇਡ ਸਟੇਡੀਅਮ ਹਨ ਅਤੇ ਨਾ ਹੀ ਖਿਡਾਰੀਆਂ ਨੂੰ ਲੋੜੀਂਦੀ ਸਮੱਗਰੀ ਮੁਹੱਈਆ ਕਰਵਾਈ ਜਾਂਦੀ ਹੈ ਜਿਸ ਕਾਰਨ ਨੌਜਵਾਨ ਖੇਡਾਂ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਮਕਸਦ ਹੀ ਸਿਹਤ, ਸਿੱਖਿਆ ਤੇ ਖੇਡਾਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਆਉਣ 'ਤੇ ਨੌਜਵਾਨਾਂ ਨੂੰ ਵੱਡੇ ਪੱਧਰ 'ਤੇ ਖੇਡ ਗਰਾਊਂਡਾਂ ਨਾਲ ਜੋੜਿਆ ਜਾਵੇਗਾ। ਫੁੱਟਬਾਲ ਟੀਮ ਕੋਚ ਦਵਿੰਦਰ ਸਿੰਘ ਡੀਪੀ ਨੇ ਦੱਸਿਆ ਕਿ ਉਨ੍ਹਾਂ ਦੀ ਫੁੱਟਬਾਲ ਟੀਮ ਹੈ ਜਿਸ 'ਚ ਪਿੰਡ ਅਟਾਰੀ, ਖੱਪਿਆਂਵਾਲੀ, ਸੋਹਣੇਵਾਲਾ, ਫੱਤਣਵਾਲਾ ਤੋਂ ਇਲਾਵਾ ਆਸ ਪਾਸ ਦੇ ਪਿੰਡਾਂ ਦੇ ਬੱਚੇ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਕੋਲ ਵਰਦੀਆਂ ਦੀ ਘਾਟ ਸੀ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪ੍ਰਰੇਸ਼ਾਨੀ ਆਉਂਦੀ ਸੀ ਪ੍ਰੰਤੂ ਉਨ੍ਹਾਂ ਵੱਲੋਂ ਜਦੋਂ ਜਗਦੀਪ ਸਿੰਘ ਕਾਕਾ ਬਰਾੜ ਨੂੰ ਬੇਨਤੀ ਕੀਤੀ ਤਾਂ ਉਨ੍ਹਾਂ ਨੇ ਪਹਿਲ ਦੇ ਅਧਾਰ 'ਤੇ ਇਸ ਕੰਮ ਨੂੰ ਲੈਂਦਿਆਂ ਬੱਚਿਆਂ ਨੂੰ ਵਰਦੀਆਂ ਬਣਵਾਕੇ ਦਿੱਤੀਆਂ, ਜਿਸ ਲਈ ਉਹ ਉਨ੍ਹਾਂ ਦਾ ਧੰਨਵਾਦ ਕਰਦੇ ਹਨ। ਸਮੁੱਚੀ ਫੁੱਟਬਾਲ ਟੀਮ ਵੱਲੋਂ ਕਾਕਾ ਬਰਾੜ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਬਰਾੜ ਨੇ ਭਰੋਸਾ ਦੁਆਇਆ ਕਿ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਇੰਦਰਜੀਤ ਸਿੰਘ ਬਰਾੜ, ਜਸਪ੍ਰਰੀਤ ਸਿੰਘ ਿਢੱਲੋਂ, ਮੈਂਬਰ ਅਮਰੀਕ ਸਿੰਘ, ਹਰਦੀਪ ਵਿਰਦੀ, ਮਨਪ੍ਰਰੀਤ ਸਿੰਘ ਿਢੱਲੋਂ, ਗੁਰਪ੍ਰਰੀਤ ਸਿੰਘ ਿਢੱਲੋਂ ਆਦਿ ਹਾਜ਼ਰ ਸਨ।