ਅਮਨਦੀਪ ਮਹਿਰਾ, ਮਲੋਟ : ਕੋਰੋਨਾ ਦੇ ਚਲਦਿਆਂ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ਕਰਕੇ ਮਾਲਵਾ ਖੇਤਰ ਵਿਚ ਗੱਡੀਆਂ 8 ਮਹੀਨਿਆਂ ਤੋਂ ਬਹਾਲ ਹੋ ਗਈਆਂ ਹਨ। ਪਰ ਕੋਵਿਡ ਕਰਕੇ ਸਫ਼ਰ ਸਬੰਧੀ ਨਿਰਧਾਰਤ ਨਿਯਮਾਂ ਕਾਰਨ ਇਨ੍ਹਾਂ ਗੱਡੀਆਂ ਤੇ ਹਾਲੇ ਨਾਮਤਾਰ ਸਵਾਰੀਆਂ ਹੀ ਚੜ ਰਹੀਆਂ ਹਨ ਜਿਸ ਕਰਕੇ ਪਲੇਟਾਂ ਫਾਰਮਾਂ 'ਤੇ ਸੰੁਨਸਾਨ ਹੈ। ਮਲੋਟ ਰੇਲਵੇ ਸਟੇਸ਼ਨ ਉਪਰ ਦੋ ਦਰਜਨ ਦੇ ਕਰੀਬ ਮੇਲ ਅਤੇ ਪੰਸਜਰ ਟਰੇਨਾਂ ਰੋਜ ਲੰਘਦੀਆਂ ਸਨ ਪਰ ਕੋਰੋਨਾ ਕਰਕੇ ਲੱਗੇ ਲਾਕਡਾਉਨ ਕਾਰਨ ਗੱਡੀਆਂ ਦੇ ਸਾਰੇ ਟਾਇਮ ਵੀ ਰੱਦ ਹੋ ਗਏ ਸਨ। ਹੁਣ ਪਿਛਲੇ ਸਮੇਂ ਵਿਚ ਸਰਕਾਰ ਨੇ ਬੱਸਾਂ ਸ਼ੁਰੂ ਕਰ ਦਿੱਤੀਆਂ ਸਨ ਪਰ ਗੱਡੀਆਂ ਨਾ ਚੱਲਣ ਕਰਕੇ ਦੂਰ ਦੁਰਾਡੇ ਜਾਣ ਵਾਲੀਆਂ ਸਵਾਰੀਆਂ ਲਈ ਭਾਰੀ ਮੁਸ਼ਕਿਲ ਸੀ। ਕੇਂਦਰ ਸਰਕਾਰ ਦੇ ਅਦੇਸ਼ਾਂ ਤੇ ਰੇਲਵੇ ਵਿਭਾਗ ਨੇ ਹੁਣ ਇਸ ਰੇਲਵੇ ਰੂਟ ਤੇ ਸ੍ਰੀ ਗੰਗਾਨਗਰ ਦਿੱਲੀ ਨੰਬਰ 02481 / 02482 ਅਤੇ ਸ੍ਰੀ ਗੰਗਾਨਗਰ- ਹਰਦਵਾਰ 04711/12 ਮੇਲ ਟਰੇਨਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਬੰਧੀ ਸੀਨੀਅਰ ਸਟੇਸ਼ਨ ਮਾਸਟਰ ਜੇ ਕੇ ਚੱਡਾ ਨੇ ਦੱਸਿਆ ਕਿ ਇਨ੍ਹਾਂ ਟਰੇਨਾਂ ਉਪਰ ਸਿਰਫ ਰਿਜਰਵੇਸ਼ਨ ਵਾਲੇ ਯਾਤਰੀ ਹੀ ਸਫ਼ਰ ਕਰ ਸਕਦੇ ਹਨ ਅਤੇ ਮੌਕੇ 'ਤੇ ਟਿਕਟ ਲੈਕੇ ਇਨ੍ਹਾਂ ਗੱਡੀਆਂ ਉਪਰ ਸਫ਼ਰ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਯਾਤਰੀਆਂ ਦੀ ਗਿਣਤੀ ਨਾਮਾਤਰ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਕੋਵਿਡ ਕਰਕੇ ਸਰਕਾਰ ਨੇ ਨਿਰਧਾਰਤ ਨਿਯਮਾਂ ਕਰਕੇ ਹੀ ਹੈ। ਓਧਰ ਸਟੇਸ਼ਨ ਮਾਸਟਰ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਸਿਰਫ ਆਨ ਲਾਈਨ ਰਿਜਰਵੇਸ਼ਨ ਕਰਕੇ ਸਟੇਸ਼ਨ ਉਪਰ ਕੋਈ ਵੀ ਵਿਅਕਤੀਆਂ ਆਮ ਦਿਨਾਂ ਵਿਚ 8 ਵਜੇ ਤੋਂ 4 ਵਜੇ ਤਕ ਅਤੇ ਐਤਵਾਰ ਨੂੰ 8 ਵਜੇ ਤੋਂ 2 ਵਜੇ ਤਕ ਆਪਣੀ ਟਿਕਟ ਰਿਜਰਵ ਕਰਾ ਸਕਦਾ ਹੈ। ਭਾਜਪਾ ਦੇ ਸੁਭਾਸ਼ ਗੁੰਬਰ, ਬਲਾਕ ਕਾਂਗਰਸ ਪ੍ਰਧਾਨ ਨੱਥੂ ਰਾਮ ਗਾਂਧੀ , ਉਦਯੋਗਿਕ ਕੇਂਦਰ ਐਸੋ. ਦੇ ਪ੍ਰਧਾਨ ਵਰਿੰਦਰ ਸੋਨੀ, ਐਡਵੋਕੇਟ ਜਸਪਾਲ ਅੌਲਖ ਅਤੇ ਕੁਲਵੀਰ ਸਿੰਘ ਵਿੱਕੀ ਪ੍ਰਧਾਨ ਸਮੇਤ ਸ਼ਹਿਰ ਦੇ ਵੱਖ ਵੱਖ ਵਰਗਾਂ ਦੇ ਆਗੂਆਂ ਦੀ ਮੰਗ ਹੈ ਕਿ ਸਰਕਾਰ ਗਿੱਦੜਬਾਹਾ ਬਠਿੰਡਾ ਜਾਂ ਅਬੋਹਰ ਗੰਗਾਨਗਰ ਵਰਗੇ ਨਜਦੀਕ ਸਟੇਸ਼ਨਾਂ ਤਕ ਯਾਤਰੀਆਂ ਨੂੰ ਬਿਨਾਂ ਰਿਜਰਵੇਸ਼ਨ ਸਫ਼ਰ ਕਰਨ ਦੀਆਂ ਆਗਿਆ ਦੇਵੇ, ਜਿਸ ਨਾਲ ਲੋਕਾਂ ਨੂੰ ਰੇਲ ਗੱਡੀਆਂ ਚੱਲਣ ਦਾ ਲਾਭ ਮਿਲ ਸਕੇ।