ਜਗਸੀਰ ਛੱਤਿਆਣਾ, ਗਿੱਦੜਬਾਹਾ : ਭਾਰਤੀ ਕਿਸਾਨ ਯੂਨੀਅਨ (ਮਾਨਸਾ) ਪੰਜਾਬ ਤੇ ਪੰਜਾਬ ਦੀਆਂ ਸੰਘਰਸ਼ਸੀਲ ਕਿਸਾਨ ਜਥੇਬੰਦੀਆਂ ਤੇ ਸਹਿਯੋਗੀ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਕੋਟਭਾਈ, ਮੇਜਰ ਸਿੰਘ ਦੰਦੀਵਾਲ ਬਲਾਕ ਪ੍ਰਧਾਨ, ਬਲਜਿੰਦਰ ਸਿੰਘ ਖਾਲਸਾ ਗੁਰੂਸਰ ਬਲਾਕ ਪ੍ਰਰੈਸ਼ ਸਕੱਤਰ, ਸੁਖਮੰਦਰ ਸਿੰਘ ਹੁਸਨਰ ਇਕਾਈ ਪ੍ਰਧਾਨ ਦੀ ਅਗਵਾਈ 'ਚ ਗਿੱਦੜਬਾਹਾ ਵਿਖੇ ਕਿਸਾਨ ਟਰੈਕਟਰ ਮਾਰਚ ਕੱਢ ਕੇ ਰੋਸ ਪ੍ਰਦਰਸ਼ਨ ਕੀਤਾ ਉਪਰੰਤ ਐਸਡੀਐਮ ਓਮ ਪਕਾਸ਼ ਗਿੱਦੜਬਾਹਾ ਨੂੰ ਮੰਗ ਪੱਤਰ ਸੌਂਪਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਜਿੰਦਰ ਸਿੰਘ ਖਾਲਸਾ ਗੁਰੂਸਰ ਬਲਾਕ ਪ੍ਰਰੈਸ ਸਕੱਤਰ, ਸੁਖਮੰਦਰ ਸਿੰਘ ਹੁਸਨਰ ਇਕਾਈ ਪ੍ਰਧਾਨ ਨੇ ਦੱਸਿਆ ਕਿ ਗਿੱਦੜਬਾਹਾ ਵਿਖੇ ਗੁਰਦੁਆਰਾ ਪਾਤਸ਼ਾਹੀ 10 ਵੀਂ ਦੇ ਬਾਹਰ ਪਿਉਰੀ ਵਾਲਾ ਰੇਲਵੇ ਫਾਟਕ ਕੋਲ ਲਗਾਏ ਗਏ ਧਰਨੇ ਤੇ ਰੋਸ ਰੈਲੀ ਕਰਨ ਉਪਰੰਤ ਜੋ ਕਿਸਾਨ ਟਰੈਕਟਰ ਮਾਰਚ ਪਿੰਡਾਂ 'ਚੋਂ ਆਇਆ ਸੀ ਟਰੈਕਟਰ ਮਾਰਚ ਅੱਗੇ ਸ਼ਾਂਤਮਈ ਪੈਦਲ ਮਾਰਚ ਕਰਦੇ ਹੋਏ ਐਸਡੀਐਮ ਦਫਤਰ ਪੁੱਜਾ। ਉਨ੍ਹਾਂ ਦੱਸਿਆ ਕਿ ਟਰੈਕਟਰ ਰੋਸ ਮਾਰਚ 'ਚ ਆਸ ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕਰਕੇ ਕਿਸਾਨੀ ਸੰਘਰਸ਼ ਨੂੰ ਮਜਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅਗਲੇ ਸੰਘਰਸ਼ ਦੀ ਜੋ ਵੀ ਰੂਪ ਰੇਖਾ ਜਥੇਬੰਦੀਆਂ ਤਿਆਰ ਕਰਨਗੀਆਂ ਉਸ ਨੂੰ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ। ਇਸ ਮੌਕੇ ਮੁਲਾਜ਼ਮ ਆਗੂ ਸੁਖਮੰਦਰ ਸਿੰਘ ਬਾਬਾ, ਕੇਸ਼ਵਾ ਨੰਦ ਸ਼ਰਮਾ, ਦਰਸ਼ਨ ਲਾਲ, ਮੇਘਰਾਜ ਬੁੱਟਰ, ਜਗਸੀਰ ਸਿੰਘ, ਹਰਦੇਵ ਸਿੰਘ ਕੋਟਭਾਈ, ਬਿੱਕਰ ਸਿੰਘ, ਜਗਮੀਤ ਸਿੰਘ ਜਤਿੰਦਰ ਸਿੰਘ, ਪਰਜਾ ਪਤ ਯੂਨੀਅਨ, ਅਵਤਾਰ ਸਿੰਘ ਹੁਸਨਰ, ਮੇਜਰ ਸਿੰਘ ਹੁਸਨਰ, ਜਲੌਰ ਸਿੰਘ ਨੰਬਰਦਾਰ, ਸੱਤਪਾਲ ਸਿੰਘ ਨੰਬਰਦਾਰ,ਚਾਨਣ ਸਿੰਘ ਦੰਦੀਵਾਲ, ਲਾਭ ਸਿੰਘ, ਹੀਰਾ ਸਿੰਘ ਦੰਦੀਵਾਲ ਜਸਪਾਲ ਸਿੰਘ ਸਲਾਹਕਾਰ, ਗੰਗੂ ਸਿੰਘ, ਜਗਮੀਤ ਸਿੰਘ, ਬੋਹੜ ਸਿੰਘ, ਬਚਿੱਤਰ ਸਿੰਘ ਖਾਲਸਾ, ਤਰਸੇਮ ਸਿੰਘ, ਸੁਖਮੰਦਰ ਸਿੰਘ, ਰੂਪ ਸਿੰਘ, ਮੰਦਰ ਸਿੰਘ, ਮੱਖਣ ਸਿੰਘ ਮਾਨ, ਮਾਧੋਦਾਸ ਸਿੰਘ ਖਾਲਸਾ, ਬਿੱਲਾ ਸਿੰਘ ਕਮਲਜੀਤ ਸਿੰਘ, ਹਰਚਰਨ ਸਿੰਘ, ਵਕੀਲ ਸਿੰਘ, ਤੇਜ ਸਿੰਘ, ਹਰਦੇਵ ਸਿੰਘ, ਗੁਰਪ੍ਰਰੀਤ ਸਿੰਘ, ਰਮਨਦੀਪ ਸਿੰਘ, ਅਮਰਜੀਤ ਸੈਕਟਰੀ, ਗੇਜਾ ਸਿੰਘ, ਹਰਦੇਵ ਦੰਦੀਵਾਲ, ਵਕੀਲ ਮਾਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।