ਪੱਤਰ ਪ੍ਰਰੇਰਕ, ਲੰਬੀ : ਪਿੰਡ ਚੰਨੂੰ ਵਿਖੇ ਲੱਗੇ ਟਾਵਰ ਆਈਡੀ ਸੀਐਚਐਨ 194 ਅਤੇ ਆਈਐਨ-1057237 ਤੋਂ ਅਮਰ ਰਾਜਾ ਕੰਪਨੀ ਦੇ 24 ਸੈੱਲ ਚੋਰੀ ਹੋ ਗਏ। ਥਾਣਾ ਲੰਬੀ ਪੁਲਿਸ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ 'ਤੇ ਇਕ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ ਜਦਕਿ ਗਿ੍ਫ਼ਤਾਰੀ ਅਜੇ ਬਾਕੀ ਹੈ। ਥਾਣਾ ਲੰਬੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਬੀ-4-ਐਸ ਸਲੂਸਨ ਪ੍ਰਰਾਈਵੇਟ ਲਿਮ. ਹੈੱਡ ਕੁਆਟਰ ਐਸ-40-ਸਾਈ 2 ਲੇਨੀ ਰੋਡ ਇਨਡਰਸਟੀ ਏਰੀਆ ਮੋਹਨ ਨਗਰ ਗਾਜੀਆਬਾਦ ਦੇ ਸੁਪਰਵਾਈਜ਼ਰ ਮਲਕੀਤ ਸਿੰਘ ਵਾਸੀ ਗਿੱਦੜਬਾਹਾ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਪਿੰਡ ਚੰਨੂੰ ਵਿਖੇ ਆਈਡੀ ਸੀਐਚਐਨ 194 ਅਤੇ ਆਈਐਨ-1057237 ਦਾ ਟਾਵਰ ਲਗਾਇਆ ਗਿਆ ਹੈ ਜਿੱਥੇ ਬੀਤੇ ਦਿਨੀ ਟਾਵਰ ਤੋਂ 24 ਸੈੱਲ ਚੋਰੀ ਹੋ ਗਏ। ਉਸਨੇ ਦੱਸਿਆ ਕਿ ਪੜਤਾਲ ਕਰਨ 'ਤੇ ਪਤਾ ਲੱਗਾ ਕਿ ਉਕਤ ਚੋਰੀ ਬਲਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਗੁਰੂਸਰ ਨੇ ਕੀਤੀ ਹੈ। ਉਸਨੇ ਦੱਸਿਆ ਕਿ ਚੋਰੀ ਕੀਤੇ ਗਏ ਸੈੱਲਾਂ ਦੀ ਕੀਮਤ ਕਰੀਬ 70 ਹਜ਼ਾਰ ਰੁਪਏ ਬਣਦੀ ਹੈ। ਥਾਣਾ ਲੰਬੀ ਪੁਲਿਸ ਨੇ ਸ਼ਿਕਾਇਤ ਦੇ ਅਧਾਰ 'ਤੇ ਬਲਜੀਤ ਸਿੰਘ ਵਾਸੀ ਗੁਰੂਸਰ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਜਦਕਿ ਗਿ੍ਫ਼ਤਾਰੀ ਬਾਕੀ ਹੈ।