ਜਗਸੀਰ ਸਿੰਘ ਛੱਤਿਆਣਾ, ਗਿੱਦੜਬਾਹਾ : ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ਵਿਖੇ ਪਿ੍ਰੰਸੀਪਲ ਡਾ. ਮਨੀਸ਼ਾ ਗੁਪਤਾ ਦੀ ਅਗਵਾਈ 'ਚ ਸਾਹਿਬਜਾਦਾ ਫਤਹਿ ਸਿੰਘ ਹਾਊਸ ਅਧੀਨ ਹਾਊਸ ਇੰਚਾਰਜ ਲੈਕਚਰਾਰ ਮਨਦੀਪ ਕੌਰ ਤੇ ਸਹਿ ਇੰਚਾਰਜ ਮੀਨਾ ਅਰ?ੜਾ ਤੋਂ ਇਲਾਵਾ ਲੈਕਚਰਾਰ ਕਮਲਪ੍ਰਰੀਤ ਤੇ ਐਸ ਐਸ ਅਧਿਆਪਕ ਜਗਦੇਵ ਸਿੰਘ ਦੇ ਉਦਮ ਸਦਕਾ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ। ਇਸ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਨੂੰ ਸਮਰਪਿਤ ਭਾਸ਼ਣ, ਕਵਿਤਾਵਾਂ ਤੇ ਗੀਤ ਪੇਸ਼ ਕੀਤੇ। ਵਿਦਿਆਰਥੀਆਂ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਗੀਤਾਂ 'ਤੇ ਡਾਂਸ, ਕੋਰੀਓਗ੍ਰਾਫੀ ਤੇ ਨੁੱਕੜ ਨਾਟਕ ਪੇਸ਼ ਕਰਕੇ ਅਜ਼ਾਦੀ ਦੇ ਪ੍ਰਵਾਨਿਆਂ ਨੂੰ ਯਾਦ ਕੀਤਾ। ਵਿਦਿਆਰਥੀਆਂ ਦੇ 'ਚ ਕਲਾ ਦਾ ਹੁਨਰ ਹੋਰ ਨਿਖਾਰਨ ਦੇ ਲਈ ਪੇਟਿੰਗ ਤੇ ਸਲੋਗਨ ਲੇਖਣ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਸ਼ਹੀਦ ਭਗਤ ਸਿੰਘ ਦੀ ਕਿਤਾਬਾਂ ਪ੍ਰਤੀ ਰੁਚੀ ਨੂੰ ਸਮਰਪਿਤ ਕਰਦੇ ਹੋਏ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਸਮਾਗਮ 'ਚ ਸ਼ਹੀਦ ਭਗਤ ਸਿੰਘ ਦੀ ਜੀਵਨ ਸ਼ੈਲੀ ਤੇ ਉਨਾਂ੍ਹ ਦੇ ਜੀਵਨ ਦੇ 'ਤੇ ਪ੍ਰਸ਼ਨ ਪੁੱਛੇ ਗਏ ਜੋ ਵਿਦਿਆਰਥੀਆਂ 'ਚ ਖਿੱਚ ਦਾ ਕੇਂਦਰ ਬਣੇ। ਅੰਤ 'ਚ ਪਿ੍ਰੰਸੀਪਲ ਡਾ. ਮਨੀਸ਼ਾ ਗੁਪਤਾ ਵੱਲੋਂ ਸ਼ਹੀਦ ਭਗਤ ਸਿੰਘ ਦੀ ਸੋਚ 'ਤੇ ਪਹਿਰਾ ਦੇਣ ਦੀ

ਅਪੀਲ ਕਰਦਿਆਂ ਕਿਹਾ ਕਿ ਹਰ ਅਧਿਆਪਕ ਨੂੰ ਹਰ ਵਿਦਿਆਰਥੀ 'ਚ ਅੱਗੇ ਵਧਣ ਲਈ ਹੁਨਰ ਦਿਖਾਈ ਦਿੰਦਾ ਹੈ ਬੱਸ ਲੜ ਹੈ ਤਾਂ ਸਮੇਂ ਮੁਤਾਬਕ ਉਨਾਂ੍ਹ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਆਪਣੀ ਪ੍ਰਤਿਭਾ ਨੂੰ ਨਿਖਾਰਣ ਦੀ ਇਸ ਦੇ ਨਾਲ ਹੀ ਉਨਾਂ੍ਹ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪੇ੍ਰਿਤ ਕੀਤਾ। ਇਸ ਮੌਕੇ ਸਮੂਹ ਸਕੂਲ ਸਟਾਫ ਹਾਜ਼ਰ ਸੀ।