ਜਗਸੀਰ ਛੱਤਿਆਣਾ, ਗਿੱਦੜਬਾਹਾ :

ਭਾਰਤੀ ਸੰਸਕ੍ਰਿਤੀ ਅਨੁਸਾਰ ਮਨੁੱਖੀ ਜੀਵਨ ਲਈ ਗੁਰੂਆਂ ਦੀ ਭੂਮਿਕਾ ਦਾ ਇਕ ਵਿਸ਼ੇਸ਼ ਮਹੱਤਵ ਹੈ, ਕਿਉਂਕਿ ਗੁਰੂ ਹੀ ਪਰਮਾਤਮਾ ਦੀ ਪ੍ਰਰਾਪਤੀ ਦਾ ਰਾਹਦਸੇਰਾ ਹੁੰਦੇ ਹਨ, ਜਿਸ 'ਤੇ ਚੱਲ ਕੇ ਮਨੁੱਖ ਆਪਣੇ ਭਵਿੱਖ ਨੂੰ ਉੱਜਵਲ ਬਣਾਉਂਦਾ ਹੈ। ਇਕ ਗੁਰੂ ਹੀ ਹੈ, ਜੋ ਆਪਣੇ ਅਧਿਆਤਮਕ ਗਿਆਨ ਰਾਹੀਂ ਮਨੁੱਖ ਦੇ ਹਨੇਰੇ ਜੀਵਨ ਨੂੰ ਰੋਸ਼ਨ ਕਰਦਾ ਹੈ ਅਤੇ ਮਨੁੱਖ ਨੂੰ ਕਈ ਬੁਰਾਈਆਂ ਦੀ ਦਲਦਲ 'ਚੋਂ ਬਾਹਰ ਕੱਢ ਕੇ ਮਨੁੱਖ ਦੀ ਸਕਾਰਾਤਮਕ ਸੋਚ ਵਿੱਚ ਵਾਧਾ ਕਰ ਸਹੀ ਰਸਤੇ ਚੱਲਣ ਲਈ ਪੇ੍ਰਿਤ ਕਰਦਾ ਹੈ, ਜਿਸ ਕਾਰਣ ਗੁਰੂਆਂ ਦੇ ਸਨਮਾਨ 'ਚ ਹਾੜ੍ਹ ਮਹੀਨੇ ਦੇ ਸ਼ੁਕਲ ਪੱਖ ਪੂਰਨਮਾਸ਼ੀ ਦੇ ਦਿਨ ਗੁਰੂ ਪੰੁਨਿਆ ਦਾ ਪਵਿੱਤਰ ਦਿਹਾੜਾ ਮਨਾਇਆ ਜਾਂਦਾ ਹੈ, ਜਿਸ ਕਾਰਨ ਐਤਵਾਰ ਨੂੰ ਗਿੱਦੜਬਾਹਾ ਦੇ ਲੂਲਬਾਈ ਰੋਡ ਤੇ ਸ੍ਰੀ ਗੁਰੂ ਦਕਸ਼ ਪਰਜਾਪਤੀ ਧਰਮਸ਼ਾਲਾ ਵਿਖੇ ਪ੍ਰਧਾਨ ਬਾਬੂ ਰਾਮ ਮਾਰਬਲ ਦੀ ਅਗਵਾਈ ਅਧੀਨ ਗੁਰੂ ਪੰੁਨਿਆ ਦਾ ਪਵਿੱਤਰ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ।

ਇਸ ਮੌਕੇ ਹਵਨ ਯੱਗ ਕਰਕੇ ਸ਼੍ਰੀ ਗੁਰੂ ਦਕਸ਼ ਪਰਜਾਪਤੀ ਮਹਾਰਾਜ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਆਰਤੀ ਪੂਜਾ ਕੀਤੀ ਗਈ ਅਤੇ ਇਲਾਕੇ ਦੀ ਖੁਸ਼ਹਾਲੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ, ਜਿਸ ਉਪਰੰਤ ਸ਼ਰਧਾਲੂਆਂ 'ਚ ਲੰਗਰ ਪ੍ਰਸ਼ਾਦ ਵਰਤਾਇਆ ਗਿਆ। ਇਸ ਮੌਕੇ ਬਾਬੂ ਰਾਮ ਮਾਰਬਲ ਅਤੇ ਸ਼ਾਮ ਲਾਲ ਪ੍ਰਜਾਪਤ ਨੇ ਕਿਹਾ ਕਿ ਆਪਣੇ ਅਧਿਆਤਮਕ ਗਿਆਨ ਦੇ ਰਾਹੀਂ ਮਨੁੱਖ ਨੂੰ ਹਨੇਰੇ 'ਚੋਂ ਕੱਢ ਕੇ ਰੋਸ਼ਨੀ ਵੱਲ ਲਿਜਾਣ ਵਾਲੀ ਮਹਾਨ ਸ਼ਖਸ਼ੀਅਤ ਨੂੰ ਗੁਰੂ ਦਾ ਦਰਜਾ ਪ੍ਰਰਾਪਤ ਹੈ, ਜੋ ਮਨੁੱਖ ਨੂੰ ਇੱਕ ਨਵੀਂ ਦਿੱਖ ਪ੍ਰਦਾਨ ਕਰਦਾ ਹੈ ਜਦੋਂ ਕਿ ਗੁਰੂ ਦੀ ਕਿਰਪਾ ਬਗੈਰ ਕੁਝ ਵੀ ਸੰਭਵ ਨਹੀਂ ਹੈ, ਇਸ ਲਈ ਉਨਾਂ੍ਹ ਸ਼ਰਧਾਲੂਆਂ ਨੂੰ ਗੁਰੂਆਂ ਦੇ ਵਿਖਾਏ ਰਾਹ ਤੇ ਚੱਲਣ ਲਈ ਪੇ੍ਰਿਤ ਕੀਤਾ। ਇਸ ਮੌਕੇ ਚੇਅਰਮੈਨ ਡਾ. ਮੋਤੀ ਰਾਮ, ਪ੍ਰਧਾਨ ਬਾਬੂ ਰਾਮ ਮਾਰਬਲ, ਸਕੱਤਰ ਸ਼ਾਮ ਲਾਲ, ਖ਼ਜ਼ਾਨਚੀ ਬਿੱਟੂ ਰਾਮ, ਡਾ. ਸੁਖਦੇਵ ਰਾਮ, ਮਹਿੰਦਰ ਕੁਮਾਰ, ਰਾਮ ਪ੍ਰਸ਼ਾਦ ਤੇ ਚੌਧਰੀ ਜੁਗਣਾ ਰਾਮ ਆਦਿ ਸ਼ਰਧਾਲੂ ਹਾਜ਼ਰ ਸਨ।