ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਲਾਇਨਜ਼ ਕਲੱਬ ਮੁਕਤਸਰ ਆਜ਼ਾਦ ਦੇ ਪ੍ਰਧਾਨ ਲਾਇਨ ਦੀਪਕ ਮੰਗਲਾ ਦੀ ਅਗਵਾਈ ਹੇਠ ਲਾਇਨਜ਼ ਕਲੱਬ ਮੁਕਤਸਰ ਆਜ਼ਾਦ ਦੇ ਮੁੱਖ ਮੈਂਬਰਾਂ ਨੇ ਪਹਿਲੀ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਕੀਤੀ। ਮੀਟਿੰਗ 'ਚ ਅਗਸਤ ਮਹੀਨੇ ਦੀ ਪਲੈਨਿੰਗ ਕੀਤੀ ਗਈ। ਕਲੱਬ ਦੇ ਪ੍ਰਧਾਨ ਲਾਇਨ ਦੀਪਕ ਮੰਗਲਾ ਅਤੇ ਕਲੱਬ ਦੇ ਸੈਕਰੇਟਰੀ ਲਾਇਨ ਕੈਲਾਸ਼ ਬਾਂਸਲ ਨੇ ਦੱਸਿਆ ਕਿ ਇਸ ਮਹੀਨੇ ਪੌਦੇ ਲਗਾਉਣ ਸਬੰਧੀ ਕੈਂਪ, ਵੈਕਸੀਨੇਸ਼ਨ ਕੈਂਪਾਂ ਅਤੇ ਗਊ ਸੇਵਾ ਆਦਿ ਦੇ ਲਗਭਗ 6-7 ਕੈਂਪ ਲਗਾਏ ਗਏ ਤਾਂ ਜੋ ਲੋਕਾਂ ਦਾ ਭਲਾ ਹੋ ਸਕੇ। ਕਲੱਬ ਦੇ ਕੈਸ਼ੀਅਰ ਲਾਇਨ ਰਵੀ ਅਗਰਵਾਲ ਨੇ ਲੋਕਾਂ ਨੂੰ ਕਲੱਬ ਦਾ ਸਾਥ ਦੇਣ ਦੀ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਕਿਸੇ ਵੀ ਤਰੀਕੇ ਨਾਲ ਲੋਕ ਸੇਵਾ ਕਰਨ ਵਿੱਚ ਕਲੱਬ ਦਾ ਸਾਥ ਦੇਣਾ ਚਾਹੁੰਦਾ ਹੈ। ਉਹ ਸਾਡੇ ਨਾਲ ਬੇ ਿਝਜਕ ਹੋ ਕੇ ਸੰਪਰਕ ਕਰੇ, ਕਿਉਂਕਿ ਸਮਾਜ ਸੇਵਾ ਲੋਕਾਂ ਦੇ ਸਹਿਯੋਗ ਤੋਂ ਬਿਨਾ ਸੰਭਵ ਨਹੀਂ ਹੈ। ਕਲੱਬ ਦੇ ਪੀਆਰਓ ਵਿਕਾਸ ਗੋਇਲ ਨੇ ਕਲੱਬ ਵੱਲੋਂ ਅੱਗੇ ਲਾਏ ਜਾਣ ਵਾਲੇ ਕੈਂਪਾਂ ਬਾਰੇ ਜਾਣਕਾਰੀ ਦਿੱਤੀ। ਕਲੱਬ ਦੇ ਪ੍ਰਧਾਨ ਲਾਇਨ ਦੀਪਕ ਮੰਗਲਾ ਨੇ ਦੱਸਿਆ ਕਿ ਬੀਤੀ 30 ਜੁਲਾਈ 'ਚ ਲੱਗੇ ਕਰੋਨਾ ਵੈਕਸੀਨੇਸ਼ਨ ਕੈਪ 'ਚ ਕੈਲਾਸ ਬਾਂਸਲ, ਰਵੀ ਅਗਰਵਾਲ, ਵਿਕਾਸ ਗੋਇਲ ਨੇ ਬਹੁਤ ਸੇਵਾ ਕੀਤੀ ਅਤੇ ਉਨਾਂ੍ਹ ਨੂੰ ਸਨਮਾਨਿਤ ਕੀਤਾ ਜਾਏਗਾ। ਕਲੱਬ ਦੇ ਪ੍ਰਧਾਨ ਲਾਇਨ ਦੀਪਕ ਮੰਗਲਾ ਤੋਂ ਇਲਾਵਾ ਕਲੱਬ ਦੇ ਸੈਕਰੇਟਰੀ ਲਾਇਨ ਕੈਲਾਸ਼ ਬਾਂਸਲ, ਕੈਸ਼ੀਅਰ ਲਾਇਨ ਰਵੀ ਅਗਰਵਾਲ, ਪੀਆਰਓ ਵਿਕਾਸ ਗੋਇਲ, ਪਰਮਜੀਤ ਸਿੰਘ ਢੀਗੜਾ, ਲਾਇਨ ਰੁਪਿੰਦਰ ਗਰਗ, ਲਾਇਨ ਚਮਨ ਲਾਲ ਪਨਸੇਜਾ, ਲਾਇਨ ਦਲਜੀਤ ਸਿੰਘ ਕੰਡਾ, ਲਾਇਨ ਸਤਪਾਲ ਗੁੰਬਰ, ਲਾਇਨ ਅਮਰਦੀਪ ਸਿੰਘ, ਡਾ ਵਿਜੇ ਸੁਖੀਜਾ, ਅਤੇ ਹਰਵਿੰਦਰ ਗੋਇਲ ਆਦਿ ਸ਼ਾਮਲ ਸਨ।