ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਰਾਜ ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਦੇ ਸੱਦੇ 'ਤੇ ਬਿਜਲੀ ਕਾਮਿਆਂ ਨੇ ਮੁਕਤਸਰ ਵਿਖੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਵਿਖਾਵਾ ਕੀਤਾ। ਸਥਾਨਕ ਪਾਵਰਕਾਮ ਦਫ਼ਤਰ ਤੋਂ ਬਿਜਲੀ ਕਾਮਿਆਂ ਦਾ ਵੱਡਾ ਕਾਫ਼ਲਾਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਵੱਲ ਹੱਥਾਂ 'ਚ ਕਾਲੀਆਂ ਝੰਡੀਆਂ ਫੜ੍ਹ ਕੇ ਰਵਾਨਾ ਹੋਇਆ ਜਿੱਥੇ ਬਿਜਲੀ ਮੰਤਰੀ ਗੁਰਪ੫ੀਤ ਸਿੰਘ ਕਾਂਗੜ ਵੱਲੋਂ ਪੰਚਾਂ ਸਰਪੰਚਾਂ ਨੂੰ ਸਹੁੰ ਚਕਾਈ ਜਾਣੀ ਸੀ। ਇਸ ਦੌਰਾਨ ਬਿਜਲੀ ਕਾਮਿਆਂ ਨੇ ਮੰਗਾਂ ਨੂੰ ਲੈ ਕੇ ਰੋਸ ਵਿਖਾਵਾ ਕਰਦਿਆਂ ਪੰਜਾਬ ਸਰਕਾਰ ਅਤੇ ਬਿਜਲੀ ਮੰਤਰੀ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ। ਜਦੋਂ ਬਿਜਲੀ ਮੰਤਰੀ ਗੁਰਪ੫ੀਤ ਸਿੰਘ ਕਾਂਗੜ ਪੰਚਾਂ ਸਰਪੰਚਾਂ ਨੂੰ ਸਹੁੰ ਚੁਕਾਉਣ ਲਈ ਸ੫ੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਤਾਂ ਵੱਡੀ ਗਿਣਤੀ 'ਚ ਬਿਜਲੀ ਕਾਮਿਆਂ ਨੇ ਹੱਥਾਂ 'ਚ ਕਾਲੇ ਝੰਡੇ ਫੜ੍ਹ ਕੇ ਬਿਜਲੀ ਮੰਤਰੀ ਨੂੰ ਮੰਗ ਦੇਣ ਪਹੁੰਚੇ । ਬਿਜਲੀ ਮੰਤਰੀ ਨੂੰ ਮੰਗ ਪੱਤਰ ਸੌਂਪਦਿਆਂ ਮੁਲਾਜਮ ਆਗੂਆਂ ਨੇ ਪੰਜਾਬ ਸਰਕਾਰ ਦੀ ਤਰਜ 'ਤੇ ਮਿਤੀ 01-12-2011 ਤੋਂ ਪੇ ਬੈਂਡ ਵਿਚ ਵਾਧਾ ਕਰਨ, ਬਿਠੰਡਾ ਥਰਮਲ ਪਲਾਂਟ ਯੂਨਿਟ ਦਾ 1 ਨੰਬਰ ਯੂਨਿਟ ਚਲਾਉਣ ਦੇ ਕੰਮ 'ਚ ਤੇਜੀ ਲਿਆਂਦੀ ਜਾਵੇ, ਰੋਪੜ ਵਿਖੇ ਜੋ ਸੁਪਰ ਕਰੀਟੀਕਲ ਥਰਮਲ ਦੇ ਯੂਨਿਟ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਲਗਾਏ ਜਾਣੇ ਹਨ ਉਹ ਜਲਦੀ ਤੋਂ ਜਲਦੀ ਲਗਾਏ ਜਾਣ, ਪੰਜਾਬ ਰਾਜ ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਨੂੰ ਮੀਟਿੰਗ ਦੇ ਕੇ ਮੰਨੀਆਂ ਹੋਈਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ, ਸਿਆਸੀ ਅਧਾਰ 'ਤੇ ਕੀਤੀਆਂ ਬਦਲੀਆਂ ਰੱਦ ਕੀਤੇ ਜਾਣ ਦੀ ਮੰਗ ਕੀਤੀ। ਇਸ ਮੌਕੇ ਬਲਜੀਤ ਮੋਦਲਾ, ਹਰਜੀਤ ਸਿੰਘ, ਜਸਵਿੰਦਰ ਸਿੰਘ, ਬਲਜਿੰਦਰ ਫਾਜਿਲਕਾ, ਨਿਰਮਲ ਸਿੰਘ ਅਬੋਹਰ ਬਸੰਤ ਸਿੰਘ, ਸੋਹਣ ਸਿੰਘ, ਬਲਜੀਤ ਸਿੰਘ ਿਯਪਾਲਕੇ ਤੋਂ ਇਲਾਵਾ ਵੱਡੀ ਗਿਣਤੀ 'ਚ ਬਿਜਲੀ ਕਾਮੇ ਹਾਜ਼ਰ ਸਨ।