ਵਿਕਾਸ ਭਾਰਦਵਜ, ਮੰਡੀ ਬਰੀਵਾਲਾ: ਸਥਾਨਕ ਮੰਡੀ ਬਰੀਵਾਲਾ ਵਿਖੇ ਮੈਸ. ਤੇਜ ਰਾਮ ਜਗਦੀਸ਼ ਲਾਲ ਨਾਮਕ ਫਰਮ ਦੀ ਪੈਸਟੀਸਾਈਡਜ਼ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ ਹੈ। ਜਿਸ ਨਾਲ ਮੰਡੀ ਬਰੀਵਾਲਾ ਦੀ ਇਸ ਫਰਮ ਦਾ ਲੱਖਾਂ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਫਾਇਰ ਬ੍ਰਿਗੇਡ ਸੁਵਿਧਾ ਪਹੁੰਚਣ ਤੱਕ ਆਸ ਪਾਸ ਦੇ ਦੁਕਾਨਦਾਰਾਂ ਨੇ ਅੱਗ 'ਤੇ ਕਾਬੂ ਪਾਉਣ ਦੇ ਯਤਨ ਜਾਰੀ ਰੱਖੇ ਅਤੇ ਜਦ ਤੱਕ ਫਾਇਰ ਬ੍ਰਿਗੇਡ ਸੁਵਿਧਾ ਦੀਆਂ ਗੱਡੀਆਂ ਪਹੁੰਚੀਆਂ ਤਦ ਤੱਕ ਸਭ ਕੁੱਝ ਸੁਆਹ ਹੋ ਚੁੱਕਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਫਾਇਰ ਬ੍ਰਿਗੇਡ ਸੁਵਿਧਾ ਪਹੁੰਚਣ ਤੋਂ ਪਹਿਲਾਂ ਅੱਗ 'ਤੇ ਕਾਬੂ ਪਾਉਣ ਵਾਲੇ ਕੁੱਝ ਵਿਅਕਤੀਆਂ ਨੂੰ ਪੈਸਟੀਸਾਈਡਜ਼ ਚੜ੍ਹ ਗਈਆਂ, ਜਿਨ੍ਹਾ ਨੂੰ ਮੌਕੇ ਤੇ ਪਹੁੰਚੀਆਂ ਐਂਬੂਲੈਂਸਾਂ ਰਾਹੀਂ ਨਜ਼ਦੀਕੀ ਹਸਪਤਾਲਾਂ ਵਿੱਚ ਭੇਜਿਆ ਗਿਆ।

Posted By: Shubham Kumar