ਸੁਖਪਾਲ ਸਿੰਘ ਆਦੀਵਾਲ, ਮੰਡੀ ਲੱਖੇਵਾਲੀ

ਪਿੰਡ ਭਾਗਸਰ ਦੇ ਡੇਰਾ ਸੰਤ ਬਾਬਾ ਭਾਗ ਦਾਸ ਜੀ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਅੌਰਤਾਂ ਨੇ ਗਿੱਧਾ ਭੰਗੜਾ ਤੇ ਤਮਾਸ਼ਾ ਆਦਿ ਲੋਕ ਨਾਚ ਪੇਸ਼ ਕਰਕੇ ਖੂਬ ਰੰਗ ਬੰਨਿ੍ਹਆ। ਜ਼ਕਿਰਯੋਗ ਹੈ ਕਿ ਅਜੋਕੇ ਸਮੇਂ ਵਿੱਚ ਇਹ ਤਿਉਹਾਰ ਸਿਰਫ਼ ਨਾਵਾਂ ਦੇ ਹੀ ਰਹਿ ਗਏ ਹਨ। ਅੱਜਕੱਲ੍ਹ ਦੇ ਸਮੇਂ ਵਿੱਚ ਕਿਸੇ ਕੋਲ ਸਮਾਂ ਹੀ ਨਹੀਂ ਰਿਹਾ, ਨਾ ਹੀ ਕੁੜੀਆਂ ਅੱਜਕੱਲ੍ਹ ਪੇਕੇ ਸਾਉਣ ਦਾ ਮਹੀਨਾ ਬਤੀਤ ਕਰਦੀਆਂ ਹਨ ਤੇ ਨਾ ਹੀ ਪੂਰਾ ਮਹੀਨਾ ਤੀਆਂ ਲੱਗਦੀਆਂ ਹਨ। ਅੱਜ ਦੇ ਸਮੇਂ ਵਿੱਚ ਤੀਆਂ ਦਾ ਤਿਉਹਾਰ ਵੀ ਮੋਬਾਇਲ ਫੋਨਾਂ ਵਿੱਚ ਹੀ ਰਹਿ ਗਿਆ। ਪੁਰਾਣੇ ਸਮੇਂ ਵਿੱਚ ਹਰ ਪਿੰਡ ਵਿੱਚ ਹੀ ਤੀਆਂ ਦੇ ਮੇਲੇ ਲੱਗਦੇ ਸਨ। ਅੱਜ ਦੇ ਸਮੇਂ ਵਿੱਚ ਤਾਂ ਕਿਸੇ ਕਿਸੇ ਪਿੰਡ ਵਿੱਚ ਹੀ ਕੁੜੀਆਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਦਾ। ਇਸ ਮੌਕੇ ਮੇਜਰ ਸਿੰਘ ਭਾਗਸਰ ਤੇ ਪ੍ਰਰੀਤਮ ਸਿੰਘ ਨੇ ਦੱਸਿਆ ਕਿ ਅੌਰਤਾਂ ਤੇ ਲੜਕੀਆਂ ਵੱਲੋਂ ਮਿਲ ਕੇ ਤੀਆਂ ਲਗਾਈਆਂ ਗਈਆਂ ਤਾਂ ਜੋ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖ ਸਕੀਏ। ਇਸ ਦੌਰਾਨ ਖੀਰ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ।