ਅਮਨਦੀਪ ਮਹਿਰਾ, ਮਲੋਟ : ਦਿੱਲੀ ਧਰਨੇ 'ਚ ਲੰਗਰ, ਲੱਕੜਾਂ, ਤਰਪਾਲਾ ਅਤੇ ਹੋਰ ਜ਼ਰੂਰੀ ਸਮਾਨ ਲੈ ਕੇ ਪਿੰਡ ਸਰਾਵਾਂ ਬੋਦਲਾ ਦੀ ਸੰਗਤ ਪਹੁੰਚ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਪਿੰਡ ਸਰਾਵਾਂ ਦੇ ਸਰਪੰਚ ਗੁਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਜ 12ਵਾਂ ਜੱਥਾ ਰਵਾਨਾ ਹੋਇਆ। ਉਨ੍ਹਾਂ ਕਿਹਾ ਕਿ ਸਾਡਾ ਪਹਿਲਾ ਧਰਮ ਕਿਸਾਨੀ ਹੈ ਇਸ ਸੰਘਰਸ਼ 'ਚ ਵੱਧ ਤੋਂ ਵੱਧ ਸੰਗਤਾਂ ਜਾ ਰਹੀਆਂ ਹਨ। ਜਿਵੇਂ-ਜਿਵੇਂ ਕਿਸਾਨ ਜਥੇਬੰਦੀਆਂ ਉਨ੍ਹਾਂ ਨੂੰ ਹੁਕਮ ਕਰਨਗੀਆਂ ਉਹ ਉਸੇ ਤਰਾਂ ਵਧ ਚੜ੍ਹ ਕੇ ਹਿੱਸਾ ਲੈਣਗੇ ਤੇ ਦਿੱਲੀ ਫਤਿਹ ਕਰ ਕੇ ਹੀ ਵਾਪਸ ਆਉਣਗੇ। ਇਸ ਮੌਕੇ ਪਿੰਡ ਸਰਾਵਾਂ ਬੋਦਲਾ ਦੇ ਨੌਜਵਾਨ ਸਤਨਾਮ ਸਿੰਘ ਸੰਧੂ, ਰਣਜੀਤ ਸਿੰਘ ਸੰਧੂ, ਧਰਮ ਸੰਧੂ, ਰੇਸ਼ਮ ਸੰਧੂ, ਕੁਲਵਿੰਦਰ ਸਿੰਘ ਿਢੱਲੋਂ, ਜਸਵੀਰ ਭਾਨਾ, ਅਮਨ ਬਾਵਾ, ਕਰਨ ਬਾਵਾ, ਕੁਲਬੀਰ ਸਿੰਘ ਸੰਧੂ, ਬਲਜੀਤ ਸਿੰਘ ਿਢੱਲੋਂ, ਗੁਰਸੇਵਕ ਸੰਧੂ, ਸਾਬਾਂ ਮੁੰਦਰਾ ਆਦਿ ਵੱਡੀ ਗਿਣਤੀ 'ਚ ਪਿੰਡ ਦੀ ਸੰਗਤ ਤੇ ਮੋਹਤਬਾਰ ਹਾਜ਼ਰ ਸਨ।
ਪਿੰਡ ਸਰਾਵਾਂ ਬੋਦਲਾਂ ਤੋਂ 12ਵਾਂ ਜਥਾ ਦਿੱਲੀ ਰਵਾਨਾ
Publish Date:Fri, 22 Jan 2021 03:08 PM (IST)

