ਅਮਨਦੀਪ ਮਹਿਰਾ, ਮਲੋਟ : ਮਲੋਟ 'ਚ ਇਕ ਨੌਜਵਾਨ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਗਗਨਦੀਪ ਭਠੇਜਾ ਪੁੱਤਰ ਸੁਦਰਸ਼ਨ ਕੁਮਾਰ ਵਾਸੀ ਸੇਤੀਆ ਮੁਹੱਲਾ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਸ਼ਨਿਚਰਵਾਰ ਨੂੰ ਉਸ ਦੀ ਮਾਤਾ ਨੇ ਦੁਕਾਨ ਖੋਲ੍ਹੀ।

ਇਸ ਦੌਰਾਨ ਜਦੋਂ ਗਗਨਦੀਪ ਦੁਕਾਨ 'ਤੇ ਨਹੀਂ ਆਇਆ ਤਾਂ ਉਸ ਦੀ ਮਾਤਾ ਕਰੀਬ 12 ਵਜੇ ਦੁਕਾਨ ਬੰਦ ਕਰ ਕੇ ਘਰ ਪੁੱਜੀ। ਉਸ ਨੇ ਵੇਖਿਆ ਕਿ ਸਾਹਮਣੇ ਕਮਰੇ 'ਚ ਗਗਨਦੀਪ ਨੇ ਪੱਖੇ ਨਾਲ ਫਾਹਾ ਲਿਆ ਹੋਇਆ ਸੀ। ਰੌਲਾ ਰੱਪਾ ਸੁਣ ਕੇ ਪੁੱਜੇ ਆਲੇ ਦੁਆਲੇ ਰਹਿੰਦੇ ਲੋਕਾਂ ਨੇ ਨੌਜਵਾਨ ਨੂੰ ਹੇਠਾਂ ਉਤਾਰਿਆ ਪਰ ਉਸ ਸਮੇਂ ਤਕ ਉਸ ਦੀ ਮੌਤ ਹੋ ਚੁੱਕੀ ਸੀ।

ਲੋਕਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਨੌਜਵਾਨ ਵੱਲੋਂ ਖ਼ੁਦਕੁਸ਼ੀ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਸੂਤਰਾਂ ਮੁਤਾਬਕ ਉਸ ਨੇ ਕਿਸੇ ਰਿਸ਼ਤੇਦਾਰ ਦੇ ਪੈਸੇ ਦੇਣੇ ਸਨ, ਜਿਸ ਕਾਰਨ ਪਰੇਸ਼ਾਨ ਰਹਿੰਦਾ ਸੀ।