ਦਵਿੰਦਰ ਬਾਘਲਾ, ਦੋਦਾ : ਪਿੰਡ ਕੋਠੇ ਅਮਨਗੜ੍ਹ (ਮੱਲ੍ਹਣ) ਦੇ ਸ਼ਹੀਦ ਭਗਤ ਸਿੰਘ ਸਪੋਰਟਸ ਵੈਲਫੇਅਰ ਕਲੱਬ ਵੱਲੋਂ ਸਮੂਹ ਗਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਦੌੜ (ਰੇਸ) ਮੁਕਾਬਲੇ ਟੂਰਨਾਂਮੈਂਟ ਕਰਵਾਇਆ ਗਿਆ। ਟੂਰਨਾਮੈਂਟ 'ਚ ਨਵਪ੍ਰਰੀਤ ਸਿੰਘ ਐਸਐਚਓ ਕੋਟਭਾਈ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਨਾਂ੍ਹ ਮੁਕਾਬਲਿਆਂ 'ਚ ਕਰਾਸ ਕੰਟਰੀ ਅੱਠ ਕਿਲੋਮੀਟਰ, ਸੋਲਾਂ ਸੌ ਮੀਟਰ, ਚਾਰ ਸੌ ਮੀਟਰ ਅਤੇ ਇੱਕ ਸੌ ਮੀਟਰ ਦੌੜ ਮੁਕਾਬਲੇ ਕਰਵਾਏ ਗਏ, ਜਿਸ 'ਚ ਵੱਖ ਵੱਖ ਜਿਲਿਆਂ ਤੋਂ ਵੱਡੀ ਗਿਣਤੀ 'ਚ ਲੜਕੇ ਅਤੇ ਲੜਕੀਆਂ ਨੇ ਹਿੱਸਾ ਲਿਆ। ਇਨਾਂ੍ਹ ਮੁਕਾਬਲਿਆਂ ਦੀ ਸ਼ੁਰੂਆਤ ਕਰਾਸ ਕੰਟਰੀ ਅੱਠ ਕਿਲੋਮੀਟਰ ਤੋਂ ਕਰਵਾਈ ਗਈ, ਜਿਸ ਵਿੱਚ 91 ਖਿਡਾਰੀਆਂ ਨੇ ਹਿੱਸਾ ਲਿਆ, ਜਿਨਾਂ ਵਿੱਚੋਂ ਦੀਪਕ ਕੁਮਾਰ ਸਾਬੂਆਣਾ (ਫਾਜਿਲਕਾ) ਨੇ ਪਹਿਲਾ, ਰਮਨਦੀਪ ਸਿੰਘ ਜਲਾਲਾਬਾਦ ਨੇ ਦੂਜਾ ਅਤੇ ਲਵਪ੍ਰਰੀਤ ਸਿੰਘ ਆਸਾ-ਬੁੱਟਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਸੋਲਾਂ ਸੌ ਮੀਟਰ ਵਿੱਚੋਂ ਗੁਰਪ੍ਰਰੀਤ,ਜਗਦੀਸ਼ ਅਤੇ ਹਰਪ੍ਰਰੀਤ ਨੇ ਕ੍ਰਮਵਾਰ ਸਥਾਨ ਹਾਸਲ ਕੀਤਾ। ਇਸ ਮੌਕੇ ਮੁੱਖ ਮਹਿਮਾਨ ਨਵਪ੍ਰਰੀਤ ਸਿੰਘ ਐਸ.ਐਚ.ਓ.ਕੋਟਭਾਈ ਅਤੇ ਕਲੱਬ ਮੈਂਬਰਾਂ ਨੇ ਜੇਤੂ ਖਿਡਾਰੀਆਂ ਨੂੰ ਨਕਦ ਇਨਾਮ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਨੇ ਕਲੱਬ ਮੈਂਬਰਾਂ ਨੂੰ ਇਸ ਮਹਾਨ ਕਾਰਜ ਲਈ ਵਧਾਈ ਦਿੱਤੀ ਅਤੇ ਪਹੁੰਚੇ ਸਮੂਹ ਖਿਡਾਰੀਆਂ ਨੂੰ ਹਮੇਸ਼ਾਂ ਨਸ਼ੇ ਤੋਂ ਦੂਰ ਰਹਿ ਕੇ ਖੇਡਾਂ ਵਿੱਚ ਵੱਧ ਤੋਂ ਵਧ ਮਿਹਤਨ ਕਰਨ ਲਈ ਪੇ੍ਰਿਤ ਕੀਤਾ। ਇਸ ਟੂਰਨਾਂਮੈਂਟ 'ਚ ਸਟੇਟ ਅਵਾਰਡੀ ਰਟਿ. ਲੈਕਚਰਾਰ ਜੋਗਿੰਦਰ ਸਿੰਘ ਨੇ ਰੈਫਰੀ ਵਜੋਂ ਬਹੁਤ ਹੀ ਸ਼ਲਾਘਾਯੋਗ ਭੂਮਿਕਾ ਨਿਭਾਈ। ਅੰਤ ਵਿੱਚ ਸਮੂਹ ਕਲੱਬ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।