ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਨਹਿਰੂ ਯੁਵਾ ਕੇਂਦਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹਾ ਯੂਥ ਕੋਆਰਡੀਨੇਟਰ ਐੱਸਐੱਸ ਬੇਦੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਬਲੇ ਲਈ ਸ੍ਰੀ ਮੁਕਤਸਰ ਸਾਹਿਬ ਬਲਾਕ ਦੇ ਪ੍ਰਰਾਰਥੀਆਂ ਦੀ ਚੋਣ ਕੀਤੀ ਗਈ। ਇਸ ਅਧੀਨ ਬਾਵਾ ਨਿਹਾਲ ਸਿੰਘ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਭਾਸ਼ਣ ਕਰਵਾਏ ਗਏ। ਜਿਸ ਵਿਚ 9 ਨੌਜਵਾਨਾਂ ਨੇ ਭਾਗ ਲਿਆ। ਇਹ ਭਾਸ਼ਣ ਮੁਕਾਬਲੇ ਪ੍ਰਰੋਗਰਾਮ ਕੁੋਆਰਡੀਨੇਟਰ ਸ. ਸਵਰਨਜੀਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਕਰਵਾਏ ਗਏ। ਇਸ ਮੁਕਾਬਲੇ 'ਚੋਂ ਮੰਜੂ ਨੇ ਪਹਿਲਾ, ਸਿਮਰਨਜੀਤ ਕੌਰ ਨੇ ਦੂਜਾ ਅਤੇ ਗਗਨਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਰਾਜਦੀਪ ਕੌਰ ਜ਼ਿਲ੍ਹਾ ਮੈਨੇਜ਼ਰ ਅਤੇ ਬਲਜੀਤ ਪ੍ਰਰੋਗਰਾਮ ਕੁੋਆਰਡੀਨੇਟਰ ਸਵਰਨਜੀਤ ਸਿੰਘ ਸਿੱਧੂ ਵੱਲੋਂ ਜੱਜ ਦੀ ਭੂਮਿਕਾ ਨਿਭਾਈ ਗਈ। ਇਸ ਮੌਕੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰ ਵੀ ਹਾਜਰ ਸਨ ਅਤੇ ਕਾਲਜ ਪਿੰ੍ਸੀਪਲ ਈਟੀਟੀ ਜਸਪਾਲ ਸਿੰਘ ਸਵਰਪਾਲ ਸਿੰਘ ਐਮਡੀ ਅਤੇ ਰੁਚਿਕਾ ਖੁਰਾਣਾ ਹਾਜ਼ਰ ਸਨ।