ਅਮਨਦੀਪ ਮਹਿਰਾ, ਮਲੋਟ : ਸੰਯੁਕਤ ਕਿਰਤੀ ਕਿਸਾਨ ਮਜ਼ਦੂਰ ਏਕਤਾ ਕਮੇਟੀ ਪਿੰਡ ਸਰਾਵਾਂ ਬੋਦਲਾਂ ਵੱਲੋਂ ਕਿਸਾਨ ਅੰਦੋਲਨ ਦਿੱਲੀ (ਟਿਕਰੀ ਬਾਡਰ) ਲਈ 42ਵਾਂ ਜਥਾ ਰਵਾਨਾ ਹੋਇਆ। ਆਗੁੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਖਿਲਫ ਆਉਣ ਵਾਲੀ 27 ਤਰੀਕ ਨੂੰ ਵੱਡੀ ਗਿਣਤੀ ਵਿੱਚ ਸੰਗਤਾਂ ਇੱਕਠੀਆਂ ਹੋ ਕੇ ਰੋਸ ਪ੍ਰਦਰਸ਼ਨ ਕਰਨ ਲਈ ਜਾ ਰਹੀਆਂ ਹਨ। ਇਸ ਮੌਕੇ ਕਿਸਾਨ ਕੇਵਲ ਸਿੰਘ ਵੇਘਲ, ਫਰਮਾਨ ਸਿੰਘ ਵੇਘਲ, ਜੋਜ਼ਾਰ ਸਿੰਘ, ਰਾਜਾ ਜੰਗ ਨੂੰ ਰਵਾਨਾ ਕਰਦਿਆਂ ਹੋਏ ਸਤਨਾਮ ਸਿੰਘ, ਰਾਜਾ ਜੰਗ, ਰਸ਼ਪਾਲ ਸਿੰਘ ਨੇ ਕਿਹਾ ਜਦ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਸੰਘਰਸ਼ ਜਾਰੀ ਰਹੇਗਾ।