ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸਥਾਨਕ ਗਾਂਧੀ ਨਗਰ ਸਥਿਤ ਮਾਨਵਤਾ ਅਤੇ ਧਾਰਮਿਕ ਆਸਥਾ ਦੇ ਪ੍ਰਤੀਕ ਵਜੋਂ ਜਾਣੇ ਜਾਂਦੇ ਡੇਰਾ ਸੰਤ ਬਾਬਾ ਬੱਗੂ ਭਗਤ ਸਾਂਝਾ ਦਰਬਾਰ ਸੰਤ ਮੰਦਰ ਵਿਖੇ ਬ੍ਹਮਲੀਨ ਸੰਤ ਬਾਬਾ ਜਿਊਣ ਸਿੰਘ ਦੀ ਬਰਸੀ ਆਉਂਦੀ 19 ਮਈ ਵੀਰਵਾਰ ਨੂੰ ਧਾਰਮਿਕ ਸ਼ਰਧਾ ਅਤੇ ਆਸਥਾ ਨਾਲ ਮਨਾਈ ਜਾਵੇਗੀ। ਇਸ ਸਬੰਧੀ ਡੇਰੇ 'ਚ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਜਾਵੇਗਾ। ਸਮਾਗਮ ਦੌਰਾਨ ਵੱਡੀ ਗਿਣਤੀ 'ਚ ਡੇਰੇ ਦੇ ਸਥਾਨਕ ਅਤੇ ਬਾਹਰੀ ਸ਼ਰਧਾਲੂ ਸ਼ਿਰਕਤ ਕਰਨਗੇ। ਇਸ ਸਬੰਧੀ ਡੇਰੇ ਦੇ ਕਰੀਬ ਚਾਰ ਦਹਾਕਿਆਂ ਤੋਂ ਚੱਲੇ ਆ ਰਹੇ ਮੌਜੂਦਾ ਗੱਦੀ ਨਸ਼ੀਨ ਭਗਤ ਸ਼ੰਮੀ ਚਾਵਲਾ ਬਾਊ ਨੇ ਦੱਸਿਆ ਹੈ ਕਿ ਡੇਰੇ ਵਿੱਚ ਉਕਤ ਬਰਸੀ ਸਮਾਗਮ ਸਵੇਰੇ 10:30 ਵਜੇ ਤੋਂ 1:30 ਵਜੇ ਤੱਕ ਹੋਣਗੇ। ਬਾਊ ਜੀ ਨੇ ਸਮੂਹ ਸੰਗਤਾਂ ਨੂੰ ਸਮਾਗਮ ਸਮੇਂ ਦੋਹਾਂ ਅਰਦਾਸਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਜ਼ਕਿਰਯੋਗ ਹੈ ਕਿ ਸੰਤ ਬਾਬਾ ਜਿਊਣ ਸਿੰਘ ਡੇਰਾ ਸੰਸਥਾਪਕ ਬ੍ਹਮਲੀਨ ਸੰਤ ਬਾਬਾ ਬੱਗੂ ਭਗਤ ਜੀ ਦੇ ਛੋਟੇ ਭਰਾਤਾ ਸਨ। ਬਰਸੀ ਸਮਾਗਮ ਦੌਰਾਨ ਭੰਡਾਰਾ (ਲੰਗਰ) ਅਤੁੱਟ ਵਰਤਾਇਆ ਜਾਵੇਗਾ।