ਭੰਵਰਾ\ਗਿੱਲ, ਸ੍ਰੀ ਮੁਕਤਸਰ ਸਾਹਿਬ : ਬਲਾਕ ਵਿਕਾਸ ਤੇ ਪੰਚਾਇਤ ਅਫਸਰ ਕੁਸ਼ਮ ਅਗਰਵਾਲ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰਾਮ ਪੰਚਾਇਤ ਬੱਲਮਗੜ੍ਹ ਵਿਖੇ ਮਗਨਰੇਗਾ ਸਕੀਮ ਅਧੀਨ ਲੇਬਰ ਦੀਆਂ ਗਲਤ ਅਤੇ ਮਿ੍ਤਕ ਵਿਅਕਤੀਆਂ ਦੀਆਂ ਹਾਜ਼ਰੀਆਂ ਲਗਾ ਕੇ ਆਪਣੇ ਖਾਤੇ ਵਿੱਚ ਰਾਸ਼ੀ ਪਵਾਉਣ ਦੇ ਜੁਰਮ 'ਚ ਗੁਰਮੀਤ ਕੌਰ ਸਰਪੰਚ, ਰਾਜਿੰਦਰ ਸਿੰਘ ਮੇਟ ਅਤੇ ਚਰਨਜੀਤ ਸਿੰਘ ਗਰਾਮ ਰੋਜਗਾਰ ਸੇਵਕ ਖ਼ਿਲਾਫ਼ ਡਿਪਟੀ ਕਮਿਸ਼ਨਰ ਹਰਪ੍ਰਰੀਤ ਸਿੰਘ ਸੂਦਨ ਸ੍ਰੀ ਮੁਕਤਸਰ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਢੁਕਵੀਂ ਕਾਰਵਾਈ ਕੀਤੀ ਹੈ। ਉਕਤ ਸਰਪੰਚ, ਮੇਟ ਅਤੇ ਗ੍ਰਾਮ ਸੇਵਕ ਨੇ ਆਪਸੀ ਸਾਜਬਾਜ ਹੋ ਕੇ ਮਗਨਰੇਗਾ ਲੇਬਰ ਦੇ 1,16,206/-ਰੁਪਏ ਦਾ ਗਬਨ ਕੀਤਾ ਹੈ। ਉਨਾਂ੍ਹ ਦੱਸਿਆ ਕਿ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਸ੍ਰੀ ਮੁਕਤਸਰ ਸਾਹਿਬ ਦੀ ਤਜਵੀਜ਼ ਅਨੁਸਾਰ ਕਾਰਵਾਈ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਗੁਰਮੀਤ ਕੌਰ ਸਰਪੰਚ, ਗਰਾਮ ਪੰਚਾਇਤ ਬੱਲਮਗੜ੍ਹ ਨੂੰ ਤੁਰੰਤ ਸਰਪੰਚ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ ਅਤੇ ਚਰਨਜੀਤ ਸਿੰਘ ਗਰਾਮ ਰੋਜਗਾਰ ਸੇਵਕ ਨੂੰ ਨੌਕਰੀ ਤੋਂ ਟਰਮੀਨੇਟ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਲਿਖ ਦਿੱਤਾ ਗਿਆ ਹੈ। ਰਾਜਿੰਦਰ ਸਿੰਘ ਮੇਟ ਨੂੰ ਵੀ ਤੁਰੰਤ ਮੇਟ ਦੇ ਕੰਮ ਤੋਂ ਹਟਾ ਦਿੱਤਾ ਹੈ ਅਤੇ ਸਬੰਧਿਤ ਮੁਲਜ਼ਮਾਂ ਪਾਸੋਂ ਗਬਨ ਕੀਤੀ ਗਈ ਰਾਸ਼ੀ ਦੀ ਰਕਮ ਰਿਕਵਰ ਕੀਤੀ ਜਾ ਰਹੀ ਹੈ ਅਤੇ ਜ਼ਲਿ੍ਹਾ ਅਟਾਰਨੀ ਪਾਸੋਂ ਕਾਨੂੰਨੀ ਰਾਇ ਲੈ ਕੇ ਮੁਲਜ਼ਮਾਂ ਵਿਰੁੱਧ ਪੁਲਿਸ ਕੇਸ ਵੀ ਦਰਜ਼ ਕਰਵਾਇਆ ਜਾ ਰਿਹਾ ਹੈ।