ਪੱਤਰ ਪੇ੍ਰਰਕ, ਮੰਡੀ ਬਰੀਵਾਲਾ : ਪਿੰਡ ਸਰਾਏਨਾਗਾ ਦੇ ਕੋਲ ਹੋਈ ਕਾਰ ਅਤੇ ਮੋਟਰਸਾਈਕਲ ਦੀ ਟੱਕਰ 'ਚ ਦੋ ਵਿਅਕਤੀ ਜ਼ਖ਼ਮੀ ਹੋ ਗਏ। ਟੱਕਰ ਦੇ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪਰਮਜੀਤ ਕੌਰ ਨਿਵਾਸੀ ਸਰਾਏਨਾਗਾ ਨੇ ਦੱਸਿਆ ਕਿ ਉਹ ਆਪਣੇ ਦਿਓਰ ਮਾਣਕ ਸਿੰਘ ਨਾਲ ਮੰਡੀ ਬਰੀਵਾਲਾ ਤੋਂ ਮੋਟਰਸਾਈਕਲ 'ਤੇ ਆ ਰਹੇ ਸੀ ਅਤੇ ਉਨ੍ਹਾਂ ਦੇ ਮੋਟਰਸਾਈਕਲ ਅੱਗੇ ਉਸਦਾ ਪਤੀ ਪਿ੍ਰਥੀ ਸਿੰਘ ਵਾਸੀ ਸਰਾਏਨਾਗਾ ਆਪਣੇ ਦੋਸਤ ਮਨੋਜ ਕੁਮਾਰ ਵਾਸੀ ਜੰਮੂ ਕਸ਼ਮੀਰ ਹਾਲ ਆਬਾਦ ਸਰਾਏਨਾਗਾ ਨਾਲ ਪਿੰਡ ਨੂੰ ਆ ਰਹੇ ਸੀ। ਇਸ ਦੌਰਾਨ ਹੀ ਇਕ ਤੇਜ ਰਫ਼ਤਾਰ ਕਾਰ ਨੇ ਉਸਦੇ ਪਤੀ ਦੇ ਮੋਟਰਸਾਈਕਲ ਨੂੰ ਟਕੱਰ ਮਾਰ ਦਿੱਤੀ। ਟਕੱਰ ਦੌਰਾਨ ਉਸਦਾ ਪਤੀ ਪਿ੍ਰਥੀ ਸਿੰਘ ਅਤੇ ਉਸਦਾ ਦੋਸਤ ਮਨੋਜ ਕੁਮਾਰ ਨਿਵਾਸੀ ਜੰਮੂ ਕਸ਼ਮੀਰ ਹਾਲ ਅਬਾਦ ਸਰਾਏਨਾਗਾ ਸੜਕ 'ਤੇ ਜਾ ਡਿੱਗੇ ਜਿਸ ਕਾਰਨ ਉਹ ਦੋਵੇਂ ਜ਼ਖ਼ਮੀ ਹੋ ਗਏ। ਕਾਰ 'ਚੋਂ ਉਤਰੇ ਵਿਅਕਤੀ ਨੇ ਆਪਣਾ ਨਾਂ ਨਛੱਤਰ ਸਿੰਘ ਦੱਸਿਆ। ਜਦ ਉਹ ਜ਼ਖ਼ਮੀਆਂ ਦੀ ਸੰਭਾਲ 'ਚ ਲੱਗੇ ਤਾਂ ਇਸ ਦੌਰਾਨ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜ਼ਖ਼ਮੀਆਂ ਨੂੰ ਹਸਪਤਾਲ 'ਚ ਲਿਆਂਦਾ ਗਿਆ ਜਿੱਥੇ ਉਹ ਜ਼ੇਰੇ ਇਲਾਜ ਹਨ। ਓਧਰ ਥਾਣਾ ਬਰੀਵਾਲਾ ਪੁਲਿਸ ਨੇ ਕਾਰ ਚਾਲਕ ਨਛੱਤਰ ਸਿੰਘ ਨਿਵਾਸੀ ਕਲੇਰ (ਫਰੀਦਕੋਟ) ਦੇ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ ਜਦਕਿ ਗਿ੍ਫ਼ਤਾਰੀ ਅਜੇ ਬਾਕੀ ਹੈ।