ਜਗਸੀਰ ਛੱਤਿਆਣਾ, ਗਿੱਦੜਬਾਹਾ : ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਪੰਜਾਬ ਬ੍ਾਂਚ ਗਿੱਦੜਬਾਹਾ ਦੀ ਅਗਜੈਕਟਿਵ ਮੀਟਿੰਗ ਪਵਨ ਮੋਂਗਾ ਦੀ ਪ੍ਰਧਾਨਗੀ 'ਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜੁਗਿੰਦਰ ਸਿੰਘ ਸਮਾਘ ਜਨਰਲ ਸਕੱਤਰ ਤੋਂ ਇਲਾਵਾ ਹੋਰ ਬੁਲਾਰਿਆਂ ਨੇ ਦੱਸਿਆ ਮਿਤੀ 01 ਦਸੰਬਰ 2011 ਨੂੰ ਸੋਧੇ ਗਏ ਸਕੇਲਾਂ 'ਚ ਜਿਨਾਂ੍ਹ ਕੈਟੇਗਰੀਆਂ ਦੇ ਸਕੇਲ ਪਹਿਲੇ ਪੇ ਕਮਿਸ਼ਨ ਤੋਂ ਲੈ ਕੇ ਪੰਜਵੇਂ ਪੇ ਕਮਿਸ਼ਨ ਤੱਕ ਬਰਾਬਰ ਚੱਲੇ ਆ ਰਹੇ ਸਨ ਉਨਾਂ੍ਹ 'ਚ ਬਹੁਤ ਵੱਡਾ ਫਰਕ ਪਾ ਦਿੱਤਾ ਸੀ, ਤਾਂ ਉਸ ਸਮੇਂ ਸਰਕਾਰ ਨੇ ਇਹ ਵਿਸ਼ਵਾਸ ਦਿਵਾਇਆ ਸੀ ਕਿ ਇਸ ਬੇਇਨਸਾਫੀ ਨੂੰ ਆਉਣ ਵਾਲਾ ਪੇ ਕਮਿਸਨ ਦੂਰ ਕਰੇਗਾ ਅਤੇ ਪੇ ਪੈਰਟੀ ਬਹਾਲ ਕਰ ਦਿੱਤੀ ਜਾਵੇਗੀ, ਪੰ੍ਤੂ ਪੇ ਕਮਿਸ਼ਨ ਵੱਲੋਂ ਅਜਿਹਾ ਕੁਝ ਨਹੀਂ ਕੀਤਾ ਗਿਆ। ਇਸਤੋਂ ਇਲਾਵਾ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਸੀਵਰੇਜ ਬੋਰਡ 'ਚ ਕੰਮ ਕਰਦੇ ਕੱਚੇ ਕਾਮੇ ਪੱਕੇ ਨਹੀਂ ਕੀਤੇ ਜਾ ਰਹੇ, ਦਰਜ਼ਾ ਤਿੰਨ ਅਤੇ ਦਰਜ਼ਾ ਚਾਰ ਕਰਮਚਾਰੀਆਂ ਦੀ ਕੋਈ ਪ੍ਰਮੋਸ਼ਨ ਨਹੀਂ ਹੈ। ਪੰਜਾਬ ਸਰਕਾਰ ਦੇ ਹੋਰ ਮੁਲਾਜਮਾਂ ਵਾਂਗ ਇਨਾਂ੍ਹ ਫੀਲਡ ਕਰਮਚਾਰੀਆਂ ਨੂੰ ਕੋਈ ਸਮਾਂਬੱਧ ਸਕੇਲ ਨਹੀਂ ਦਿੱਤਾ ਜਾਂਦਾ। ਇਨਾਂ੍ਹ ਵਿਭਾਗਾਂ ਦੇ ਕਰਮਚਾਰੀਆਂ ਨੂੰ ਨਾ ਤਾਂ ਸ਼ਨੀਵਾਰ ਤੇ ਐਤਵਾਰ ਦੀ ਕੋਈ ਛੁੱਟੀ ਹੁੰਦੀ ਹੈ ਅਤੇ ਨਾ ਹੀ ਕਿਸੇ ਤਿਉਹਾਰ ਦੀ ਜਾਂ ਗਜਟਿਡ ਛੁੱਟੀ ਹੁੰਦੀ ਹੈ, ਇਸ ਲਈ ਇਨਾਂ੍ਹ ਨੂੰ ਵੀ ਪੁਲੀਸ ਵਿਭਾਗ ਦੇ ਮੁਲਾਜਮਾਂ ਵਾਂਗ ਤੇਰ੍ਹਵੀਂ ਤਨਖਾਹ ਦਿੱਤੀ ਜਾਣੀ ਚਾਹੀਦੀ ਹੈ। ਉਨਾਂ੍ਹ ਦੱਸਿਆ ਕਿ ਉਪਰੋਕਤ ਮੰਗਾਂ ਨੂੰ ਮਨਵਾਉਣ ਲਈ ਜਲ ਸਪਲਾਈ ਤਾਲਮੇਲ ਸੰਘਰਸ ਕਮੇਟੀ ਦੇ ਝੰਡੇ ਹੇਠ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡਾ ਵਿਖੇ 28 ਅਕਤੂਬਰ ਨੂੰ ਵਿਸ਼ਾਲ ਰੋਸ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਬ੍ਾਂਚ ਗਿੱਦੜਬਾਹਾ ਤੋਂ ਵੱਡੀ ਗਿਣਤੀ ਵਿਚ ਵਰਕਰ ਸਮੂਲੀਅਤ ਕਰਨਗੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਚੀਫ ਆਰਗੇਨਾਈਜਰ ਵਰਿੰਦਰ ਸਹਿਗਲ, ਜਨਰਲ ਸਕੱਤਰ ਜੁਗਿੰਦਰ ਸਿੰਘ ਸਮਾਘ, ਬਲਤੇਜ ਸਿੰਘ, ਮੱਖਣ ਸਿੰਘ ਜੱਸੜ ਅਤੇ ਅਸ਼ੋਕ ਕੁਮਾਰ ਸੀਨੀਅਰ ਮੀਤ ਪ੍ਰਧਾਨ, ਗੁਰਮੀਤ ਸਿੰਘ ਗਿਆਨੀ, ਰੂਪ ਸਿੰਘ, ਭੁਪਿੰਦਰ ਸਿੰਘ, ਮਲਕੀਤ ਸਿੰਘ, ਬਲਵੰਤ ਕੁਮਾਰ ਅਤੇ ਅਮਰਜੀਤ ਸਿੰਘ ਸੋਢੀ ਹਾਜ਼ਰ ਸਨ।