ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ :

ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਭਾ ਦੇ ਸੰਸਥਾਪਕ ਜਨਰਲ ਸਕੱਤਰ ਕੁਲਵੰਤ ਸਰੋਤਾ ਨੂੰ ਜਲ ਸਪਲਾਈ ਵਿਭਾਗ 'ਚੋਂ ਸੇਵਾ ਮੁਕਤ ਹੋਣ ਤੇ ਰੱਖੇ ਗਏ ਵਿਸ਼ੇਸ਼ ਸਾਹਿਤਕ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨਾਂ੍ਹ ਨੇ ਆਪਣੀ ਜਿੰਦਗੀ ਅਤੇ ਸਾਹਿਤਕ ਸਫਰ ਬਾਰੇ ਦੱਸਦਿਆਂ ਕੁੱਝ ਸਾਹਿਤਕ ਰਚਨਾਵਾਂ ਵੀ ਪੇਸ਼ ਕੀਤੀਆਂ। ਇਸ ਮੌਕੇ ਗੁਰਾਂਦਿੱਤਾ ਸਿੰਘ ਸੰਧੂ, ਪਰਮਜੀਤ ਸਿੰਘ ਕਮਲਾ, ਪੋ੍ਫੈਸਰ ਦਾਤਾਰ ਸਿੰਘ, ਚੌਧਰੀ ਅਮੀ ਚੰਦ, ਬਿੱਕਰ ਸਿੰਘ ਵਿਯੋਗੀ, ਤਲਵਿੰਦਰ ਨਿਝੱਰ, ਸੁਖਵਿੰਦਰ ਕੌਰ ਸੁੱਖੀ, ਸੰਤੋਸ਼ ਕੁਮਾਰੀ, ਪਵਨ ਰੁਪਾਣਾ, ਚੂਹੜ ਸਿੰਘ ਬਰਾੜ, ਗੁਰਦੇਵ ਸਿੰਘ ਘਾਰੂ, ਗੁਰਨਾਮ ਸਿੰਘ ਮੁਸਾਿਫ਼ਰ, ਸ਼ਮਸ਼ੇਰ ਸਿੰਘ ਗਾਫਿਲ, ਸੇਵਕ ਬਰਾੜ, ਰਾਜਵਿੰਦਰ ਸਿੰਘ ਰਾਜਾ, ਬਲਦੇਵ ਸਿੰਘ ਇਕਵੰਨ, ਗੁਰਪ੍ਰਰੀਤ ਸਿੰਘ ਸਰਪੰਚ ਖੋਖਰ, ਗੁਰਪ੍ਰਰੀਤ ਮਾਨ ਮੌੜ, ਹਰਦੇਵ ਹਮਦਰਦ ਸਰਦੂਲ ਸਿੰਘ ਬਰਾੜ ਅਤੇ ਨਿੰਦਰ ਕੋਟਲੀ ਨੇ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਕੀਤੀ।