ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ :

ਪੰਜਾਬੀ ਅਦਾਕਾਰ ਦੇਵ ਖਰੌੜ ਤੇ ਅਦਾਕਾਰਾ ਸ਼ਰਨ ਕੌਰ ਪੰਜਾਬੀ ਿਫ਼ਲਮ 'ਸ਼ਰੀਕ-2' ਦੀ ਪ੍ਰਮੋਸ਼ਨ ਨੂੰ ਲੈ ਕੇ ਰਾਜਪਾਲ ਸਿਨੇਪਲੈਕਸ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ। ਇਸ ਦੌਰਾਨ ਸਿਨੇਪਲੈਕਸ ਦੇ ਮਾਲਕ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਦੋਵਾਂ ਨੂੰ ਜੀ ਆਇਆਂ ਆਖਿਆ। ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਰੀਕ 2 ਦੀ ਪ੍ਰਮੋਸ਼ਨ ਲਈ ਪਹੁੰਚੇ ਅਦਾਕਾਰ ਦੇਵ ਖਰੌੜ ਅਤੇ ਅਦਾਕਾਰਾ ਸ਼ਰਨ ਕੌਰ ਨੇ ਕਿਹਾ ਕਿ ਫਿਲਮ ਇੱਕ ਪਰਿਵਾਰਕ ਿਫ਼ਲਮਾਂ ਅਤੇ ਸ਼ਰੀਕੇਬਾਜ਼ੀ ਦੇ ਵਿਚ ਕਿਸ ਤਰਾਂ੍ਹ ਪਰਿਵਾਰਾਂ ਦਾ ਨੁਕਸਾਨ ਹੁੰਦਾ ਹੈ, ਇਹ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ। ਫਿਲਮ ਇੱਕ ਸੰਦੇਸ਼ ਦਿੰਦੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਅਦਾਕਾਰ ਦੇਵ ਖਰੌੜ ਨੇ ਕਿਹਾ ਕਿ ਪੰਜਾਬ ਵਿੱਚ ਮੁੱਦਾ ਆਧਾਰਤ ਿਫ਼ਲਮਾਂ ਦੀ ਜ਼ਰੂਰਤ ਹੈ। ਉਨਾਂ੍ਹ ਕਿਹਾ ਕਿ ਜਿਸ ਹਿਸਾਬ ਨਾਲ ਪੰਜਾਬੀ ਸਿਨੇਮਾ ਦੇ ਵਿਚ ਲੋਕ ਅੱਗੇ ਵਧ ਰਹੇ ਹਨ, ਆਉਣ ਵਾਲੇ ਸਮੇਂ ਦੇ ਵਿਚ ਸਾਊਥ ਸਿਨੇਮਾ ਦੇ ਬਰਾਬਰ ਹੋਵਾਂਗੇ, ਇਹ ਜਲਦ ਹੀ ਹੋਵੇਗਾ। ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਦੇਵ ਖਰੌੜ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਇੱਕ ਵੱਡਾ ਮੁੱਦਾ ਹਨ ਅਤੇ ਇਸ ਸੰਬੰਧ ਵਿਚ ਜਦ ਉਹ ਬੀਤੇ ਸਮੇਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ ਤਾਂ ਕਾਫ਼ੀ ਮੁੱਦਿਆਂ ਤੇ ਗੱਲਬਾਤ ਹੋਈ, ਉਨਾਂ੍ਹ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਲਈ ਬਹੁਤ ਚਿੰਤਤ ਹਨ ਅਤੇ ਉਹ ਪੰਜਾਬ ਦੇ ਭਲੇ ਲਈ ਵਧੀਆ ਕੰਮ ਕਰਨਗੇ ਤੇ ਜਲਦੀ ਪੰਜਾਬ ਵਧੀਆ ਟਰੈਕ 'ਤੇ ਹੋਵੇਗਾ। ਇਸ ਮੌਕੇ ਅਦਾਕਾਰਾ ਸ਼ਰਨ ਕੌਰ ਨੇ ਕਿਹਾ ਕਿ ਇਹ ਉਨਾਂ੍ਹ ਦੇ ਲਈ ਇੱਕ ਸੁਪਨੇ ਵਰਗਾ ਹੈ ਅਤੇ ਉਨਾਂ੍ਹ ਨੂੰ ਵਧੀਆ ਸਟਾਰਕਾਸਟ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ।