ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸੁਬਾਰਡੀਨੇਟ ਸਰਵਿਸਜ਼ ਫ਼ੈਡਰੇਸ਼ਨ ਜ਼ਲਿ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਚੋਣ ਸਰਪ੍ਰਸਤ ਹਿੰਮਤ ਸਿੰਘ ਅਤੇ ਕੁਲਵਿੰਦਰ ਸਿੰਘ ਦੀ ਨਿਗਰਾਨੀ 'ਚ ਹੋਈ। ਇਜਲਾਸ ਦੀ ਕਾਰਵਾਈ ਜਾਰੀ ਕਰਦਿਆਂ ਪ੍ਰਰੈੱਸ ਸਕੱਤਰ ਪਰਮਜੀਤ ਸਿੰਘ ਮੁਕਤਸਰ ਨੇ ਦੱਸਿਆ ਇਜਲਾਸ ਦੌਰਾਨ ਸਰਬਸੰਮਤੀ ਨਾਲ ਮੁਕੇਸ਼ ਕੁਮਾਰ ਮਲੋਟ ਨੂੰ ਜ਼ਲਿ੍ਹਾ ਪ੍ਰਧਾਨ ਅਤੇ ਮਲਕੀਤ ਸਿੰਘ ਨੂੰ ਜ਼ਲਿ੍ਹਾ ਸਕੱਤਰ ਚੁਣਿਆ ਗਿਆ। ਇਸ ਮੌਕੇ ਕੁਲਬੀਰ ਜੋਸ਼ੀ, ਬਲਕਰਨ ਸਿੰਘ ਕੋਟਭਾਈ, ਅਮਨਦੀਪ ਸਿੰਘ ਵਾਇਸ ਪ੍ਰਧਾਨ, ਮਨਜੀਤ ਸਿੰਘ ਜੁਆਇੰਟ ਸਕੱਤਰ ਰਮੇਸ਼ ਵਰਮਾ ਖਜਾਨਚੀ, ਮਲਕੀਤ ਸਿੰਘ ਸਹਾਇਕ ਖਜ਼ਾਨਚੀ, ਰਮਨ ਬਹਿਲ ਸਹਾਇਕ ਪ੍ਰਰੈੱਸ ਸਕੱਤਰ, ਮਨੋਹਰ ਲਾਲ ਸ਼ਰਮਾ ਮੁੱਖ ਸਲਾਹਕਾਰ ਚੁਣੇ ਗਏ। ਸਮੁੱਚੀ ਟੀਮ ਨੇ ਸਰਕਾਰ ਦੀ ਮੁਲਾਜ਼ਮ ਮੰਗਾਂ ਸਬੰਧੀ ਬੇਰੁੱਖੀ ਤੇ ਚਿੰਤਾ ਜ਼ਾਹਿਰ ਕੀਤੀ ਅਤੇ ਆਉਣ ਵਾਲੇ ਸਮੇਂ ਵਿਚ ਮੁਲਾਜ਼ਮ ਮੰਗਾਂ ਸਬੰਧੀ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ। ਇਸ ਸਮੇਂ ਮੁਲਾਜਮ ਆਗੂ ਮਨਜੀਤ ਸਿੰਘ ਥਾਂਦੇਵਾਲਾ, ਹਰਬਖਸ਼ ਬਹਾਦਰ ਸਿੰਘ, ਵਿਕਰਮਜੀਤ ਸਿੰਘ, ਬਲਦੇਵ ਸਿੰਘ ਕੋਟਭਾਈ, ਮੁਖਤਿਆਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਮੁਲਾਜ਼ਮ ਸ਼ਾਮਲ ਸਨ।