ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਨੇ ਪੈਨਸ਼ਨਰ ਦਿਵਸ ਮਨਾਇਆ
ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਨੇ ਪੈਨਸ਼ਨਰ ਦਿਵਸ ਮਨਾਇਆ
Publish Date: Tue, 09 Dec 2025 05:52 PM (IST)
Updated Date: Tue, 09 Dec 2025 05:54 PM (IST)

ਜਤਿੰਦਰ ਸਿੰਘ ਭੰਵਰਾ. ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਥਾਨਕ ਬੱਸ ਸਟੈਂਡ ਵਿਖੇ ਪੈਨਸ਼ਨਰ ਦਿਵਸ ਮਨਾਇਆ ਗਿਆ। ਇਸ ਸਮਾਗਮ ’ਚ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਭੁੱਲਰ ਮੋਗਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਪ੍ਰਧਾਨਗੀ ਮੰਡਲ ’ਚ ਪ੍ਰਧਾਨ ਭੁੱਲਰ ਤੋਂ ਇਲਾਵਾ ਬ੍ਰਾਂਚ ਪ੍ਰਧਾਨ ਸੁਰਜੀਤ ਸਿੰਘ ਬਠਿੰਡਾ, ਪ੍ਰੀਤਮ ਸਿੰਘ ਚੋਟੀਆਂ, ਦਰਸ਼ਨ ਸਿੰਘ ਭੱਟੀ, ਭੰਵਰ ਲਾਲ ਸ਼ਰਮਾ, ਜਗਦੀਸ਼ ਰਾਏ ਹਰੀਕੇ, ਸਵਰਨ ਸਿੰਘ ਮੋਗਾ, ਜਗਜੀਤ ਸਿੰਘ ਮੋਗਾ ਤੇ ਅਵਤਾਰ ਸਿੰਘ ਬਾਘਾ ਪੁਰਾਣਾ ਪ੍ਰਧਾਨ ਮੋਗਾ ਸ਼ਾਮਿਲ ਹੋਏ। ਸਭ ਤੋਂ ਪਹਿਲਾਂ ਸ਼ਰਮਾ ਨੇ ਆਏ ਮਹਿਮਾਨਾਂ ਤੇ ਪੈਨਸ਼ਨਰਾਂ ਨੂੰ ਜੀ ਆਇਆਂ ਆਖਿਆ। ਇਸ ਪ੍ਰਧਾਨ ਸੁਰਜੀਤ ਸਿੰਘ ਨੇ ਪੈਨਸ਼ਨਰ ਦਿਵਸ ਤੇ ਸਮੂਹ ਪੈਨਸ਼ਨਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਧਾਨ ਭੁੱਲਰ ਨੇ ਪੈਨਸ਼ਨਰਾਂ ਦੀਆਂ ਮੰਗਾਂ ਤੇ ਮੁਸ਼ਕਿਲਾਂ ਸਬੰਧੀ ਵਿਚਾਰ ਸਾਂਝੇ ਕੀਤੇ ਤੇ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਰਾਂ ਦੀਆਂ ਪੈਂਡਿੰਗ ਮੰਗਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ। ਸਮਾਗਮ ਦੇ ਦੂਜੇ ਦੌਰ ’ਚ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ’ਚ 70 ਤੋਂ 75 ਸਾਲ ਦੇ ਸੀਨੀਅਰ ਪੈਨਸ਼ਨਰਾਂ ਲਛਮਣ ਸਿੰਘ ਲੱਕੜਵਾਲਾ, ਛਿੰਦਰਪਾਲ ਸਿੰਘ ਕਿੰਗਰਾ, ਮੇਜਰ ਸਿੰਘ, ਬਲਵਿੰਦਰ ਸਿੰਘ ਕਿਰਤ ਨਗਰ, ਬਲਵੀਰ ਚੰਦ, ਸਤਪਾਲ ਮਹੇਸ਼ੀ ਗੋਨਿਆਣਾ ਮੰਡੀ, ਗੁਰਬਚਨ ਸਿੰਘ ਧਿਗਾਣਾ, ਪ੍ਰਕਾਸ਼ ਚੰਦ ਮਾਨਸਾ, ਬਲਵੀਰ ਸਿੰਘ ਮੁਕਤਸਰ ਤੇ ਹੰਸਾ ਸਿੰਘ ਚੱਕ ਗਾਂਧਾ ਸਿੰਘ ਵਾਲਾ ਨੂੰ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਜਨਮ ਦਿਨ ਵਾਲੇ ਪੈਨਸ਼ਨਰਾਂ ਦਰਸ਼ਨ ਸਿੰਘ ਈਨਾ ਖੇੜਾ, ਚਿਮਨ ਲਾਲ ਬਠਿੰਡਾ, ਬਲਵੀਰ ਸਿੰਘ, ਭੰਵਰ ਲਾਲ ਸ਼ਰਮਾ, ਦਰਸ਼ਨ ਸਿੰਘ ਸੋਥਾ ਤੇ ਜਗਤਾਰ ਸਿੰਘ ਖਾਰਾ ਨੂੰ ਹਾਰ ਪਹਿਨਾ ਕੇ ਜਨਮ ਦਿਨ ਦੀ ਵਧਾਈ ਦਿੱਤੀ ਤੇ ਸਨਮਾਨਿਤ ਕੀਤਾ। ਇਸ ਉਪਰੰਤ ਯੂਨੀਅਨ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਭੁੱਲਰ ਰਿਟਾ: ਟਰੈਫਿਕ ਮੈਨੇਜਰ ਤੇ ਪੱਤਰਕਾਰ ਤੇ ਲੇਖਕ ਰਣਜੀਤ ਸਿੰਘ ਢਿੱਲੋਂ ਪੁੱਤਰ ਸਵ: ਬੋਹੜ ਸਿੰਘ ਭੁੱਟੀਵਾਲਾ ਰਿਟਾ: ਇੰਸਪੈਕਟਰ ਪੰਜਾਬ ਰੋਡਵੇਜ਼ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੇਜ ਦੀ ਕਾਰਵਾਈ ਦਰਸ਼ਨ ਸਿੰਘ ਈਨਾਖੇੜਾ ਤੇ ਜੋਗਿੰਦਰ ਸਿੰਘ ਸਮਾਘ ਵੱਲੋਂ ਚਲਾਈ ਗਈ। ਇਸ ਮੌਕੇ ਭੰਵਰ ਲਾਲ ਸ਼ਰਮਾ ਵੱਲੋਂ ਵਿਸਥਾਰ ਨਾਲ ਪੰਜਾਬ ਰੋਡਵੇਜ਼ ਅਦਾਰੇ ਸਬੰਧੀ ਚਾਨਣਾ ਪਾਇਆ ਗਿਆ। ਇਸ ਮੌਕੇ ਬਲਵੀਰ ਚੰਦ ਸ਼ਰਮਾ ਮਲੋਟ, ਪਰਮਜੀਤ ਸਿੰਘ ਬਰਾੜ ਹਰੀਕੇ ਕਲਾਂ, ਗੁਰਛਿੰਦਰ ਸਿੰਘ ਤਰਖਾਣਵਾਲਾ, ਬਲਬੀਰ ਸਿੰਘ ਨਿੱਕਾ, ਜੋਗਿੰਦਰ ਸਿੰਘ ਤਲਵੰਡੀ ਸਾਬੋ, ਦਲਬੀਰ ਸਿੰਘ ਬੀੜ ਸਰਕਾਰ, ਮੰਦਰ ਸਿੰਘ ਸੀਰਵਾਲੀ ਰਮੇਸ਼ ਡੋਗਰਾ, ਨੇਮਪਾਲ ਸਿੰਘ ਬੇਦੀ, ਦਰਸ਼ਨ ਸਿੰਘ ਸੋਥਾ, ਰਮੇਸ਼ ਕੁਮਾਰ, ਦੇਵੀ ਦਿਆਲ, ਗੁਰਮੀਤ ਸਿੰਘ, ਜਸਵਿੰਦਰ ਸਿੰਘ ਨੀਟਾ ਮਾਨਸਾ, ਸੁਰਿੰਦਰ ਸਿੰਘ ਛਿੰਦਾ, ਯੋਗਰਾਜ ਬਠਿੰਡਾ, ਰਾਮ ਦਰਸ਼ਨ, ਗਿਆਨ ਸਿੰਘ ਆਦਿ ਹਾਜ਼ਰ ਸਨ।