ਭੰਵਰਾ/ਗਿੱਲ, ਸ੍ਰੀ ਮੁਕਤਸਰ ਸਾਹਿਬ : ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਚੌਥੇ ਦਿਨ ਜ਼ਲਿ੍ਹਾ ਸ੍ਰੀ ਮੁਕਤਸਰ ਸਾਹਿਬ ਦੇ 27 ਪਿੰਡਾਂ 'ਚ ਪੰਜਾਬ ਸਰਕਾਰ ਦੇ ਪੁਤਲੇ ਬਣਾ ਕੇ ਫੂਕੇ ਗਏ। ਯੂਨੀਅਨ ਦੀ ਜ਼ਲਿ੍ਹਾ ਪ੍ਰਧਾਨ ਿਛੰਦਰਪਾਲ ਕੌਰ ਥਾਂਦੇਵਾਲਾ ਨੇ ਦੱਸਿਆ ਕਿ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਪਿੰਡ ਥਾਂਦੇਵਾਲਾ, ਕੋਟਲੀ ਸੰਘਰ, ਉਦੇਕਰਨ, ਵੜਿੰਗ ਨਹਿਰਾਂ ਤੇ, ਸੰਮੇਵਾਲੀ, ਹਰੀਕੇ ਕਲਾਂ, ਚੱਕ ਰਾਮਨਗਰ, ਮਹਾਂਬੱਧਰ, ਚਿੱਬੜਾਂਵਾਲੀ, ਖੁੰਡੇ ਹਲਾਲ, ਵਾਰਡ ਨੰਬਰ 7 ਮੁਕਤਸਰ, ਮਾਨ ਸਿੰਘ ਵਾਲਾ, ਡੋਹਕ, ਸੁਖਨਾ, ਦੂਹੇਵਾਲਾ, ਕਾਉਣੀ, ਗੂੜ੍ਹੀ ਸੰਘਰ, ਕੁਰਾਈਵਾਲਾ, ਘੱਗਾ, ਸ਼ਾਮ ਖੇੜਾ, ਵਾਰਡ ਨੰਬਰ 9 ਮਲੋਟ, ਝੋਰੜ, ਤਰਖਾਣ ਵਾਲਾ ਤੇ ਪੰਜਾਵਾ ਵਿਖੇ ਪੰਜਾਬ ਸਰਕਾਰ ਦੇ ਪੁਤਲਿਆਂ ਨੂੰ ਫੂਕਿਆ। ਇਸ ਮੌਕੇ ਸਰਬਜੀਤ ਕੌਰ ਕੌੜਿਆਂਵਾਲੀ, ਹਰਪ੍ਰਰੀਤ ਕੌਰ ਮੁਕਤਸਰ, ਮਨਜੀਤ ਕੌਰ ਡੋਹਕ, ਸੁਨੀਤਾ ਕੌਰ ਹਰੀਕੇ ਕਲਾਂ, ਇੰਦਰਪਾਲ ਕੌਰ ਮੁਕਤਸਰ, ਗਗਨ ਮੱਲਣ, ਕਿਰਨਜੀਤ ਕੌਰ ਭੰਗਚੜ੍ਹੀ, ਨਰਿੰਦਰ ਕੌਰ ਕੋਟਲੀ ਸੰਘਰ, ਲਖਵਿੰਦਰ ਕੌਰ, ਮਨਪ੍ਰਰੀਤ ਕੌਰ, ਪਵਨਦੀਪ ਕੌਰ, ਪਰਮਜੀਤ ਕੌਰ ਕੋਟਲੀ ਸੰਘਰ, ਕੁਲਦੀਪ ਕੌਰ, ਕੰਵਲਜੀਤ ਕੌਰ ਆਦਿ ਆਗੂ ਮੌਜੂਦ ਸਨ।