ਜਗਸੀਰ ਛੱਤਿਆਣਾ, ਗਿੱਦੜਬਾਹਾ : ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਬ੍ਾਂਚ ਗਿੱਦੜਬਾਹਾ ਦੀ ਅਗਜੈਕਟਿਵ ਮੀਟਿੰਗ ਬ੍ਾਂਚ ਪ੍ਰਧਾਨ ਪਵਨ ਮੌਂਗਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਸ੍ਰੀ ਮੋਂਗਾ ਨੇ ਦੱਸਿਆ ਕਿ ਕਰਮਚਾਰੀਆਂ ਨੂੰ ਮਹੀਨਾ 8/2021 ਦੀ ਤਨਖਾਹ ਅਜੇ ਤੱਕ ਨਹੀਂ ਦਿੱਤੀ ਗਈ, ਜਦੋਂਕਿ ਵਿਭਾਗ ਦੀ ਅਫਸਰਸਾਹੀ ਵਲੋਂ ਇਸ ਸਬੰਧੀ ਟਾਲਮਟੋਲ ਦੀ ਨੀਤੀ ਅਪਣਾਈ ਹੋਈ ਹੈ, ਜਿਸ ਕਾਰਣ ਵਰਕਰਾਂ 'ਚ ਕਾਫੀ ਰੋਸ ਹੈ ਅਤੇ ਇਸੇ ਰੋਸ ਕਾਰਨ ਜਥੇਬੰਦੀ ਵੱਲੋਂ 21 ਸਤੰਬਰ ਨੂੰ ਉਪ ਮੰਡਲ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਉਪ ਮੰਡਲ ਮਲੋਟ ਵਿਰੁੱਧ ਮੇਨ ਵਾਟਰ ਵਰਕਸ ਗਿੱਦੜਬਾਹਾ ਵਿਖੇ ਤਨਖਾਹਾਂ ਮਿਲਣ ਤੱਕ ਅਣਮਿੱਥੇ ਸਮੇਂ ਲਈ ਰੋਸ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਵਰਿੰਦਰ ਸਹਿਗਲ, ਰਾਮਜੀ ਸਿੰਘ, ਬਲਤੇਜ ਸਿੰਘ, ਜੋਗਿੰਦਰ ਸਿੰਘ , ਰਾਜਿੰਦਰ ਸਿੰਘ, ਅਸ਼ੋਕ ਕੁਮਾਰ, ਗੁਰਪ੍ਰਰੀਤ ਸਿੰਘ ਬਾਦਲ, ਗੁਰਮੀਤ ਸਿੰਘ ਗਿਆਨੀ ਅਤੇ ਮੱਖਣ ਸਿੰਘ ਜੱਸੜ ਆਦਿ ਹਾਜ਼ਰ ਸਨ।