ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਦਿੱਲੀ ਵਿਖੇ ਮੁਸਲਿਮ ਘਰਾਂ ਨੂੰ ਨਿਸ਼ਾਨਾ ਬਣਾ ਕੇ ਪੱਥਰਾਬਾਜ਼ੀ ਤੇ ਹਿਸੰਕ ਦੰਗੇ ਕੀਤੇ ਜਾਣ ਦੇ ਵਿਰੋਧ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਰੋਸ ਰੈਲੀ ਕੀਤੀ ਗਈ। ਰੈਲੀ ਦੌਰਾਨ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਘਾਨ ਸੁਖਮੰਦਰ ਕੌਰ ਅਤੇ ਜ਼ਿਲ੍ਹਾ ਆਗੂ ਸਤਨਾਮ ਦੂਹੇਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਹਕੁਮਤ ਵੱਲੋਂ ਦਿੱਲੀ ਵਿੱਚ ਸੀਏਏ, ਐੱਨਆਰਸੀ ਅਤੇ ਐੱਨਆਰਪੀ ਦੇ ਵਿਰੋਧ ਵਿੱਚ ਸਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਦੇ ਲੋਕਾਂ ਖਾਸ ਕਰਕੇ ਮੁਸਲਿਮ ਭਾਈਚਾਰ ਦੇ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਨੂੰ ਚਾਦਨਾਗ, ਮੋਜਪੁਰ, ਜਾਫ਼ਰਾਬਾਦ ਵਿੱਚ ਗੁੰਡਿਆਂ ਵੱਲੋਂ ਦੁਕਾਨਾਂ ਨੂੰ ਚੁਣ ਚੁਣ ਕੇ ਅੱਗ ਲਗਾਈ ਗਈ ਤੇ ਦੁਕਾਨਾ ਤੋਂ ਬਾਅਦ ਮੁਸਲਿਮ ਬਸਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਭ ਭਾਜਪਾ ਦੇ ਆਰਐਸਐਸ ਨੇ ਸੰਘ ਵੱਲੋਂ ਸੋਚੀ ਸਮਝੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਦਰਸ਼ਨਕਾਰੀਆਂ ਦੀ ਆਵਾਜ਼ ਨੂੰ ਦਬਾਉਣ ਲਈ ਪਹਿਲਾਂ ਵੀ ਪੁਲਿਸ ਵੱਲੋਂ ਤਸ਼ੱਦਦ ਕੀਤਾ ਗਿਆ ਸੀ, ਇਸ ਨਾਲ ਜਦੋਂ ਭੀੜ ਨੇ ਆਪਣਾ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਨਾ ਨਹੀਂ ਛੱਡਿਆ ਤਾਂ ਸਰਕਾਰ ਨੇ ਲੋਕਾਂ ਨੂੰ ਭੜਕਾਅ ਕੇ ਇਸ ਹਿੰਸਕ ਘਟਨਾਵਾਂ ਨੂੰ ਅੰਜਾਮ ਦਿੱਤਾ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਲੋਕਾਂ ਨੂੰ ਧਰਮ ਦੇ ਨਾਮ 'ਤੇ ਲੜਾ ਰਹੀ ਹੈ ਤੇ ਆਪਣੇ ਫਾਸੀਵਾਦੀ ਏਜੰਡੇ ਨੂੰ ਪੂਰਾ ਕਰਦੇ ਹੋਏ 1984 ਦਾ ਮਾਹੌਲ ਮੁੜ ਸਿਰਜਿਆ ਜਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਕਾਲਜ ਕਮੇਟੀ ਪ੍ਰਧਾਨ ਗੁਰਦਿੱਤ ਸਿੰਘ ਨੇ ਕਿਹਾ ਕਿ ਭਾਜਪਾ ਆਰਐਸਐਸ ਵੱਲੋਂ ਲੋਕਾਂ ਨੂੰ ਦੋ ਧੜਿਆ ਵਿੱਚ ਵੰਡਿਆ ਜਾ ਰਹੈ, ਇਹ ਕਾਨੂੰਨ ਸਿਰਫ਼ ਮੁਸਲਿਮ ਵਿਰੋਧੀ ਨਾ ਹੋ ਕੇ ਅੌਰਤਾਂ ਵਿਰੋਧੀ ਤੇ ਦਲਿਤ ਤੇ ਘੱਟ ਗਿਣਤੀ ਵਿਰੋਧੀ ਹੈ। ਇਸ ਮੌਕੇ ਵਿਦਿਆਰਥੀਆਂ ਨੇ ਸੰਘਰਸ਼ ਨੂੰ ਤੇਜ਼ ਕਰਦੇ ਹੋਏ 25 ਮਾਰਚ ਲੁਧਿਆਣਾ ਵਿਖੇ ਕਨਫੈਨਸ਼ਨ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਬਲਵਿੰਦਰ ਸਿੰਘ, ਅਰਸ਼ ਰੁਪਾਣਾ, ਮੁਕੇਸ਼ ਰੁਪਾਣਾ, ਮਨਪ੍ਰਰੀਤ ਕੌਰ, ਜਸਪ੍ਰਰੀਤ ਕੌਰ, ਸੰਦੀਪ ਕੌਰ ਆਦਿ ਸ਼ਾਮਲ ਸਨ।