ਭੰਵਰਾ/ਗਿੱਲ, ਸ੍ਰੀ ਮੁਕਤਸਰ ਸਾਹਿਬ : ਪਿੰਡ ਥਾਂਦੇਵਾਲਾ 'ਚ ਚੋਰੀਆਂ ਦੇ ਲਗਾਤਾਰ ਸਿਲਸਿਲੇ ਦੇ ਚਲਦਿਆਂ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਆਂਗਨਵਾੜੀ ਸੈਂਟਰ ਇੰਚਾਰਜ ਸਤਵਿੰਦਰ ਕੌਰ ਤੇ ਮੁੱਖ ਅਧਿਆਪਕ ਨਵਦੀਪ ਸਿੰਘ ਸੁੱਖੀ ਨੇ ਦੱਸਿਆ ਕਿ ਪਿੰਡ 'ਚ ਬੀਤੇ ਛੇ ਮਹੀਨੇ ਤੋਂ ਸੱਤ ਤੋਂ ਅੱਠ ਵਾਰੀ ਚੋਰੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਖਾਸ ਤੌਰ ਤੇ ਚੋਰਾਂ ਦੁਆਰਾ ਸਰਕਾਰੀ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਨਵਦੀਪ ਸੁੱਖੀ ਨੇ ਕਿਹਾ ਕਿ ਚੋਰਾਂ ਨੇ ਦੋ ਮਹੀਨੇ ਪਹਿਲਾਂ ਸਿਲੰਡਰ, ਭੱਠੀ ਤੇ ਕਣਕ, ਚਾਵਲ ਆਦਿ ਜ਼ਰੂਰੀ ਸਮਾਨ ਚੋਰੀ ਕੀਤਾ ਸੀ। ਇਸ ਦੇ ਨਾਲ ਹੀ ਇਕ ਹਫਤੇ ਪਹਿਲਾਂ ਵੀ ਚੋਰਾਂ ਨੇ ਲਗਭਗ 25-30 ਹਜ਼ਾਰ ਰੁਪਏ ਦਾ ਸਮਾਨ ਚੋਰੀ ਕੀਤਾ ਸੀ। ਬੀਤੀ ਰਾਤ ਆਂਗਨਵਾੜੀ ਸੈਂਟਰ ਤੇ ਇਸੇ ਪ੍ਰਰਾਇਮਰੀ ਸਕੂਲ ਨੂੰ ਚੋਰਾਂ ਵੱਲੋਂ ਫਿਰ ਤੋਂ ਨਿਸ਼ਾਨਾ ਬਣਾਇਆ ਗਿਆ। ਪੁਲਿਸ ਵੱਲੋਂ ਕਾਰਵਾਈ ਨਾ ਹੋਣ ਕਰਕੇ ਚੋਰਾਂ ਦੇ ਹੌਂਸਲੇ ਬੁਲੰਦ ਨਜਰ ਆ ਰਹੇ ਹਨ। ਆਂਗਨਵਾੜੀ ਵਰਕਰਾਂ ਸਤਵਿੰਦਰ ਕੋਰ ਤੇ ਹੋਰਨਾਂ ਨੇ ਦੱਸਿਆ ਕਿ ਚੋਰ ਸੈਂਟਰ 'ਚੋਂ 60 ਕਿੱਲੋ ਸੁੱਕਾ ਦੁੱਧ, ਤਿੰਨ ਸਿਲੰਡਰ ਤੇ ਰਿਕਾਰਡ ਆਦਿ ਲੈ ਗਏ ਜਿਸਦੀ ਕੀਮਤ 30 ਹਜ਼ਾਰ ਦੇ ਕਰੀਬ ਹੈ। ਸਕੂਲ ਮੁੱਖੀ ਅਨੁਸਾਰ ਇਸ ਵਾਰ ਪਾਣੀ ਦੀ ਮੋਟਰ, ਸਟੀਲ ਦਾ ਕਚਰੇ ਵਾਲਾ ਡੱਬਾ, ਡੀਵੀਆਰ, ਕਿਸੇ ਦੀ ਡਰਿੱਲ ਮਸ਼ੀਨ ਜੋ ਕਿ ਸਕੂਲ 'ਚ ਪਈ ਸੀ ਉਹ ਵੀ ਚੋਰ ਲੈ ਗਏ ਹਨ। ਇਸ ਤੋਂ ਇਲਾਵਾ ਚੋਰਾਂ ਨੇ ਸਕੁਲ ਦਾ ਰਿਕਾਰਡ ਵੀ ਖਰਾਬ ਕਰ ਦਿੱਤਾ। ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਪ੍ਰਰੇਸ਼ਾਨ ਹੋ ਕੇ ਅਤੇ ਪੁਲਿਸ ਦੁਆਰਾ ਕੋਈ ਕਾਰਵਾਈ ਨਾ ਹੋਣ ਕਰਕੇ ਲੋਕਾਂ ਨੇ ਪਿੰਡ 'ਚ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪਹੁੰਚੇ ਥਾਣਾ ਸਦਰ ਇੰਚਾਰਜ ਬਿਸ਼ਨ ਲਾਲ ਨੇ ਲੋਕਾਂ ੂ ਭਰੋਸਾ ਦਿੱਤਾ ਕਿ ਜਲਦ ਹੀ ਪੁਲਿਸ ਵੱਲੋਂ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਜਿਸਦੇ ਬਾਅਦ ਪਿੰਡ ਵਾਲਿਆਂ ਨੇ ਧਰਨਾ ਸਮਾਪਤ ਕਰ ਦਿੱਤਾ।