ਵਿਕਾਸ ਭਾਰਦਵਾਜ, ਮੰਡੀ ਬਰੀਵਾਲਾ

ਮਾਰਕੀਟ ਕਮੇਟੀ ਬਰੀਵਾਲਾ ਅਧੀਨ ਪੈਂਦੇ ਖ੍ਰੀਦ ਕੇਂਦਰ ਮਡਾਹਰ ਕਲਾਂ 'ਚ ਝੋਨੇ ਦੀ ਸਰਕਾਰੀ ਖ੍ਰੀਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੱਚਾ ਆੜ੍ਹਤੀਆ ਯੂਨੀਅਨ ਬਰੀਵਾਲਾ ਦੇ ਪ੍ਰਧਾਨ ਅਜੈ ਕੁਮਾਰ ਗਰਗ ਨੇ ਆੜ੍ਹਤੀਆ ਪ੍ਰਵੀਨ ਕੁਮਾਰ ਐਂਡ ਸੰਨਜ਼ ਤੇ ਝੋਨਾ ਲਿਆਉਣ ਵਾਲੇ ਕਿਸਾਨ ਅਵਤਾਰ ਸਿੰਘ ਬਰਾੜ ਦੀ ਢੇਰੀ ਰਾਹੀਂ ਪਨਗਰੇਨ ਏਜੰਸੀ ਦੇ ਇੰਸਪੈਕਟਰ ਲਾਲ ਚੰਦ ਸ਼ਰਮਾ ਵੱਲੋਂ ਸਰਕਾਰੀ ਭਾਅ 2060 ਰੁਪਏ 'ਤੇ ਕਰਵਾਈ ਗਈ। ਇਸ ਮੌਕੇ 'ਆਪ' ਆਗੂ ਅਤੇ ਕੱਚਾ ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਅਜੈ ਕੁਮਾਰ ਗਰਗ ਨੇ ਕਿਹਾ ਕਿ ਕਿਸਾਨ ਭਰਾ ਆਪਣੀਆਂ ਫ਼ਸਲਾਂ ਸੁਕਾ ਕੇ ਹੀ ਮੰਡੀਆਂ ਵਿੱਚ ਲਿਆਉਣ ਤਾਂ ਕਿ ਕਿਸੇ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। 'ਆਪ' ਆਗੂ ਅਜੈ ਗਰਗ ਨੇ ਕਿਹਾ ਕਿ ਕਿਸਾਨਾਂ ਦੀ ਪੁੱਤਾਂ ਵਾਂਗਰਾਂ ਪਾਲੀ ਫਸਲ ਦਾ ਇੱਕ ਇੱਕ ਦਾਣਾ ਮੰਡੀਆਂ ਵਿੱਚੋਂ ਖ੍ਰੀਦਿਆ ਜਾਵੇਗਾ। ਇਸ ਮੌਕੇ ਉਨਾਂ੍ਹ ਦੇ ਨਾਲ ਸ਼ਮਿੰਦਰ ਸਿੰਘ ਸ਼ੰਮੀ ਵੜਿੰਗ ਸੀਨੀਅਰ ਆਗੂ, ਬੀਰਬਲ ਦਾਸ ਸੀਨੀਅਰ ਆਗੂ, ਪ੍ਰਦੀਪ ਕੁਮਾਰ ਮਰਾੜ, ਬਲਜੀਤ ਸਿੰਘ, ਪ੍ਰਵੀਨ ਕੁਮਾਰ ਆੜ੍ਹਤੀਆ, ਪਨਗਰੇਨ ਨਿਰੀਖਕ ਯੋਗੇਸ਼ ਬਾਂਸਲ ਅਤੇ ਪੰਕਜ ਬਾਂਸਲ, ਜਤਿੰਦਰ ਜੋਨੀ ਮਾਰਕਿਟ ਕਮੇਟੀ ਬਰੀਵਾਲਾ ਦੇ ਆਕਸ਼ਨ ਰਿਕਾਰਡ, ਗੁਰਦੀਪ ਸਿੰਘ ਮੰਡੀ ਸੁਪਰਵਾਈਜ਼ਰ ਅਤੇ ਕਿਸਾਨ ਆਗੂ ਹਾਜ਼ਰ ਸਨ।