ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਕਾਫ਼ੀ ਲੰਬੇ ਅਰਸੇ ਤੋਂ ਮਲੋਟ/ਸ੍ਰੀ ਮੁਕਤਸਰ ਸਾਹਿਬ ਅਤੇ ਫਿਰੋਜ਼ਪੁਰ ਤੱਕ ਸੜਕ ਦੀ ਕਾਫੀ ਲੰਬੇ ਅਰਸੇ ਤੋਂ ਅਤਿਅੰਤ ਮਾੜੀ ਹਾਲਤ ਹੈ। ਇਸ ਸਾਰੀ ਸੜਕ ਤੇ ਬਹੁਤ ਵਾਰ ਐਕਸੀਡੈਂਟ ਵੀ ਹੋ ਚੁੱਕੇ ਹਨ। ਇਸ ਬਾਬਤ ਬਹੁਤ ਵਾਰ ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਲੋਕਾਂ ਵੱਲੋਂ ਸਮੇਂ ਸਮੇਂ ਤੇ ਬੇਨਤੀ ਵੀ ਕਰ ਚੁੱਕੇ ਹਨ ਪਰ ਫਿਰ ਵੀ ਕਦੇ ਕੋਈ ਗੌਰ ਨਹੀਂ ਹੋਈ। ਪਿਛਲੇ ਦਸ ਮਹੀਨੇ ਤੋਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕੈਬਨਿਟ ਮੰਤਰੀ ਬੀਬੀ ਡਾਕਟਰ ਬਲਜੀਤ ਕੌਰ ਨੂੰ ਵੀ ਇਲਾਕੇ ਭਰ ਦੀਆਂ ਸੰਗਤਾਂ ਨੇ ਹੱਥ ਜੋੜ ਜੋੜ ਬੇਨਤੀ ਕੀਤੀ ਗਈ ਪਰ ਬੀਬੀ ਜੀ ਦਾ ਜਵਾਬ ਸੀ ਕਿ ਇੱਕ ਮਹੀਨੇ ਤੱਕ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਪਰ ਦਸ ਮਹੀਨੇ ਬੀਤਣ ਤੋਂ ਬਾਅਦ ਵੀ ਇਧਰ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸ ਬਾਬਤ ਗੁਰਪ੍ਰਰੀਤ ਸਿੰਘ ਸੋਨੀ ਬਾਬਾ ਰੁਪਾਣੇ ਵਾਲਾ ਨੇ ਇਲਾਕੇ ਭਰ ਦੀਆਂ ਸੰਗਤਾਂ ਨੂੰ ਸਨਿਮਰ ਬੇਨਤੀ ਕੀਤੀ ਕਿ ਸਿਟੀ ਵਿਕਾਸ ਮੰਚ ਰਜਿ: ਮਲੋਟ ਤੋਂ ਸੁਖਦੇਵ ਸਿੰਘ ਗਿੱਲ ਦੇ ਸੱਦੇ ਤੇ (ਵੀਹ ਫਰਵਰੀ ਦਿਨ ਸੋਮਵਾਰ ਸੇਤੀਆ ਢਾਬੇ ਦੇ ਸਾਹਮਣੇ ਮਲੋਟ ਵਿਖੇ ਪਹੁੰਚੋ) ਅਤੇ ਹੋਰ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ, ਇਲਾਕੇ ਦੇ ਸਾਧੂ ਸੰਤ ਮਹਾਂਪੁਰਸ਼, ਪ੍ਰਰਾਈਵੇਟ ਕਾਰ ਚਾਲਕ ਡਰਾਈਵਰ ਸਾਥੀ ਅਤੇ ਰੋਜ਼ਮਰਾ ਇਸ ਸੜਕ ਤੇ ਆਉਣ ਜਾਣ ਵਾਲੇ ਸਾਥੀਆਂ ਨੂੰ ਪੁਰਜ਼ੋਰ ਅਪੀਲ ਹੈ ਕਿ ਇਸ ਸੜਕ ਨੂੰ ਬਣਵਾਉਣ ਲਈ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਦੇ ਹੋਏ ਇਸ ਸ਼ਾਂਤਮਈ ਸੰਘਰਸ਼ ਵਿੱਚ ਪਹੁੰਚੋ ਤਾਂ ਕਿ ਸਮੇਂ ਦੀ ਸੁੱਤੀ ਹੋਈ ਸਰਕਾਰ ਨੂੰ ਜਗਾਇਆ ਜਾ ਸਕੇ ਅਤੇ ਇਸ ਸੜਕ ਨੂੰ ਬਣਾਇਆ ਜਾ ਸਕੇ, ਜਿਸ ਨਾਲ ਐਕਸੀਡੈਂਟ ਹੋ ਕੇ ਮਰਨ ਵਾਲੀਆਂ ਕੀਮਤੀ ਜਾਨਾਂ ਨੂੰ ਵੀ ਬਚਾਇਆ ਜਾ ਸਕੇ। ਇਸ ਸਮੇਂ ਤੇ ਧਰਨੇ ਵਿੱਚ ਆਈਆਂ ਹੋਈਆਂ ਸੰਗਤਾਂ ਗੁਰੂ ਦਾ ਲੰਗਰ ਅਤੁੱਟ ਵਰਤਾਏ ਜਾਣਗੇ।